ਕਿਸਾਨਾਂ ਨੂੰ ਸੁੱਕਾ ਝੋਨਾ ਲਿਆਉਣ ਦੀ ਅਪੀਲ
ਪੰਜਾਬ ਸਰਕਾਰ ਵਲੋਂ 16 ਸਤੰਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ ਪਰ ਹਾਲੇ ਤਕ ਜਗਰਾਉਂ ਮੰਡੀ ਵਿੱਚ ਝੋਨੇ ਦੀ ਆਮਦ ਸ਼ੁਰੂ ਨਹੀਂ ਹੋਈ। ਇਸ ਪ੍ਰਮੁੱਖ ਮੰਡੀ ਸਣੇ ਇਲਾਕੇ ਦੀਆਂ ਮੰਡੀਆਂ ਵਿੱਚ ਝੋਨਾ ਅਕਤੂਬਰ ਦੇ ਸ਼ੁਰੂ ਵਿੱਚ ਹੀ...
Advertisement
ਪੰਜਾਬ ਸਰਕਾਰ ਵਲੋਂ 16 ਸਤੰਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ ਪਰ ਹਾਲੇ ਤਕ ਜਗਰਾਉਂ ਮੰਡੀ ਵਿੱਚ ਝੋਨੇ ਦੀ ਆਮਦ ਸ਼ੁਰੂ ਨਹੀਂ ਹੋਈ। ਇਸ ਪ੍ਰਮੁੱਖ ਮੰਡੀ ਸਣੇ ਇਲਾਕੇ ਦੀਆਂ ਮੰਡੀਆਂ ਵਿੱਚ ਝੋਨਾ ਅਕਤੂਬਰ ਦੇ ਸ਼ੁਰੂ ਵਿੱਚ ਹੀ ਆਉਣਾ ਸ਼ੁਰੂ ਹੋਵੇਗਾ। ਮਾਰਕੀਟ ਕਮੇਟੀ ਜਗਰਾਉਂ ਦੇ ਸੈਕਟਰੀ ਕੰਵਲਪ੍ਰੀਤ ਸਿੰਘ ਕਲਸੀ ਨੇ ਅੱਜ ਅਹੁਦਾ ਸੰਭਾਲਣ ਸਾਰ ਸਥਾਨਕ ਮੰਡੀ ਦੀ ਸਫ਼ਾਈ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਫ਼ਾਈ ਤਾਂ ਨਾਲੋ ਨਾਲ ਚੱਲਦੀ ਹੈ ਪਰ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਜਗਰਾਉਂ ਅਤੇ ਮਾਰਕੀਟ ਕਮੇਟੀ ਅਧੀਨ ਆਉਂਦੀਆਂ ਬਾਕੀ ਮੰਡੀਆਂ ਦੀ ਮੁਕੰਮਲ ਸਫ਼ਾਈ ਕਰਵਾਈ ਜਾਵੇਗੀ। ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਆਜ਼ਾਦਵਿੰਦਰ ਸਵੱਦੀ ਅਤੇ ਕੀੜੇਮਾਰ ਦਵਾਈ ਐਸੋਸੀਏਸ਼ਨ ਦੇ ਵਾਹਿਗੁਰੂਪਾਲ ਸਿੰਘ ਖਹਿਰਾ ਨੇ ਸੈਕਟਰੀ ਦਾ ਸਵਾਗਤ ਕਰਨ ਸਮੇਂ ਸਮੱਸਿਆਵਾਂ ਦੱਸੀਆਂ।
Advertisement
Advertisement