ਯੂਨਾਈਟਡ ਸਾਈਕਲ ਜਥੇਬੰਦੀ ਦੀ ਚੋਣ ਵਿੱਚ ਹਿੱਸਾ ਲੈਣ ਦਾ ਐਲਾਨ
ਸਮਾਲ ਸਕੇਲ ਮੈਨੂਫੈਕਚਰਰਜ਼ ਐਸੋਸੀਏਸ਼ਨ ਨੇ ਕੀਤਾ ਫ਼ੈਸਲਾ
Advertisement
ਸਮਾਲ ਸਕੇਲ ਮੈਨੂਫੈਕਚਰਰਜ਼ ਐਸੋਸੀਏਸ਼ਨ ਨੇ ਸਾਈਕਲ ਸਨਅਤਕਾਰਾਂ ਦੀ ਏਸ਼ੀਆ ਦੀ ਸਭ ਤੋਂ ਵੱਡੀ ਜਥੇਬੰਦੀ ਯੂਨਾਈਟਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਦੀ ਹੋਣ ਵਾਲੀ ਚੋਣ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦਾ ਐਲਾਨ ਕੀਤਾ ਹੈ। ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਅੱਜ ਇੱਥੇ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਦੀ ਪ੍ਰਧਾਨਗੀ ਹੇਠ ਹੋਈ ਇੱਕ ਅਹਿਮ ਮੀਟਿੰਗ ਵਿੱਚ ਇਹ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਪ੍ਰਧਾਨ ਸ੍ਰੀ ਠੁਕਰਾਲ ਨੇ ਦੱਸਿਆ ਕਿ ਅਗਲੇ ਮਹੀਨੇ ਯੂਨਾਈਟਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਦੀ ਹੋਣ ਵਾਲੀ ਚੋਣ ਵਿੱਚ ਐਸੋਸੀਏਸ਼ਨ ਅਹਿਮ ਭੂਮਿਕਾ ਨਿਭਾਏਗੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਐਸੋਸੀਏਸ਼ਨ ਦੇ 850 ਮੈਂਬਰਾਂ ਵਿੱਚੋਂ 350 ਮੈਂਬਰ ਅਜਿਹੇ ਹਨ ਜੋ ਯੂਨਾਈਟਡ ਸਾਈਕਲ ਦੇ ਵੀ ਮੈਂਬਰ ਹਨ ਅਤੇ ਮਿਕਸ ਲੈਂਡ ਯੂਜ ਵਿੱਚ ਵਸੀ ਇੰਡਸਟਰੀ ਵਿੱਚੋਂ ਵੀ ਕਰੀਬ 850 ਮੈਂਬਰ ਯੂਨਾਈਟਡ ਸਾਈਕਲ ਦੇ ਮੈਂਬਰ ਹਨ। ਉਨ੍ਹਾਂ ਕਿਹਾ ਕਿ ਇੰਨੀ ਵੱਡੀ ਗਿਣਤੀ ਵਿੱਚ ਮੈਂਬਰ ਹੋਣ ਦੇ ਬਾਵਜੂਦ ਮਿਕਸ ਲੈਂਡ ਯੂਜ ਮੁੱਦੇ ਦਾ ਹੱਲ ਨਹੀਂ ਹੋ ਰਿਹਾ ਜਿਸ ਕਾਰਨ ਇੰਡਸਟਰੀ ਦੇ ਸਿਰ ਤੇ ਪ੍ਰਦੂਸ਼ਣ ਕੰਟਰੋਲ ਬੋਰਡ, ਪਾਵਰਕੌਮ ਅਤੇ ਨਗਰ ਨਿਗਮ ਦੀ ਤਲਵਾਰ ਲਟਕੀ ਰਹਿੰਦੀ ਹੈ। ਇਸ ਸਮੇਂ ਸਰਪ੍ਰਸਤ ਅਮਰੀਕ ਸਿੰਘ ਘੜਿਆਲ ਨੇ ਕਿਹਾ ਕਿ ਮਿਕਸ ਲੈਂਡ ਯੂਜ ਦੀ ਇੰਡਸਟਰੀ ਨੂੰ ਬਚਾਉਣ ਲਈ ਇਨ੍ਹਾਂ ਚੋਣਾਂ ਵਿੱਚ ਹਿੱਸਾ ਲੈਣਾ ਇੰਡਸਟਰੀ ਦੀ ਮੰਗ ਵੀ ਹੈ ਅਤੇ ਲੋੜ ਵੀ ਹੈ, ਜਿਸ ਨੂੰ ਦੇਖਦਿਆਂ ਅਹੁਦੇਦਾਰਾਂ ਦੇ ਕੀਤੇ ਫ਼ੈਸਲੇ ਮੁਤਾਬਿਕ ਸਮਾਲ ਸਕੇਲ ਮੈਨੂਫਕਚਰਰਜ਼ ਐਸੋਸੀਏਸ਼ਨ) ਦੇ ਅਹੁਦੇਦਾਰਾਂ ਨੂੰ ਚੋਣਾਂ ਵਿੱਚ ਖੜ੍ਹਾ ਕੀਤਾ ਜਾਵੇਗਾ ਅਤੇ ਮਿਕਸ ਲੈਂਡ ਯੂਜ, ਨਿਊ ਜਨਤਾ ਨਗਰ, ਸ਼ਿਮਲਾਪੁਰੀ ਵਿੱਚ ਵਸੀ ਇੰਡਸਟਰੀ ਦੀ ਲੜਾਈ ਲੜ ਕੇ ਪੱਕੇ ਤੌਰ ’ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਇੰਦਰਜੀਤ ਸਿੰਘ, ਸਵਿੰਦਰ ਸਿੰਘ ਹੁੂੰਝਣ, ਰਜਿੰਦਰ ਸਿੰਘ ਕਲਸੀ, ਮਨਜੀਤ ਪੱਬੀ, ਅਜਮੇਰ ਸਿੰਘ ਗਰੇਵਾਲ, ਸੁਰਿੰਦਰ ਸਿੰਘ ਠੁਕਰਾਲ, ਸੁਖਚੈਨ ਸਿੰਘ, ਵਿੱਕੀ ਦੁਰਗਾ, ਇੰਦਰਜੀਤ ਸਿੰਘ ਜਗਦੇਓ, ਗਗਨ ਸਰਮਾ, ਚਰਨਜੀਤ ਸਿੰਘ ਚੰਨੀ ਅਤੇ ਹਰਭਜਨ ਸਿੰਘ ਕੈਂਥ ਹਾਜ਼ਰ ਸਨ।
Advertisement
Advertisement