ਸੈਂਟਰ ਆਫ ਟਰੇਡ ਯੂਨੀਅਨ ਵੱਲੋਂ ਬਰਸੀ ਸਮਾਗਮ
ਕਾਮਰੇਡ ਵਿਜੇ ਮਿਸ਼ਰਾ ਨੂੰ ਸ਼ਰਧਾਂਜਲੀਆਂ ਭੇਟ
ਗੁਰਿੰਦਰ ਸਿੰਘ
ਲੁਧਿਆਣਾ, 10 ਅਗਸਤ
ਸੀਆਈਟੀਯੂ ਅਤੇ ਸੀਟੀਯੂ ਪੰਜਾਬ ਦੇ ਸਾਬਕਾ ਪ੍ਰਧਾਨ ਕਾਮਰੇਡ ਵਿਜੇ ਮਿਸ਼ਰਾ ਦੀ ਦੂਜੀ ਬਰਸੀ ਮੌਕੇ ਸਮਾਗਮ ਸੀਟੀਯੂ ਦੇ ਪ੍ਰਧਾਨ ਕਾਮਰੇਡ ਦੇਵਰਾਜ ਵਰਮਾ, ਜ਼ਿਲ੍ਹਾ ਪ੍ਰਧਾਨ ਕਾਮਰੇਡ ਪਰਮਜੀਤ ਸਿੰਘ ਅਤੇ ਕਾਮਰੇਡ ਜਗਦੀਸ਼ ਚੰਦ ਦੀ ਅਗਵਾਈ ਵਿੱਚ ਫੋਕਲ ਪੁਆਇੰਟ ਵਿੱਚ ਕੀਤਾ ਗਿਆ। ਇਸ ਵਿੱਚ
ਲਾਲ ਝੰਡਾ ਬਜਾਜ ਸਨਜ਼ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸ਼ੁਦੇਸਵਰ ਤਿਵਾਰੀ ਅਤੇ ਕਿਰਤੀ ਕਾਮਿਆਂ ਵੱਲੋਂ ਕਾਮਰੇਡ ਵਿਜੇ ਮਿਸ਼ਰਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਕਾਮਰੇਡ ਵਿਜੇ ਮਿਸ਼ਰਾ ਨੇ ਆਪਣੀ ਪੂਰੀ ਜ਼ਿੰਦਗੀ ਮਜ਼ਦੂਰਾਂ ਦੇ ਹੱਕਾਂ ਅਤੇ ਸੰਘਰਸ਼ ਲਈ ਸਮਰਪਿਤ ਕੀਤੀ ਸੀ ਅਤੇ ਉਹ ਮਜ਼ਦੂਰ ਏਕਤਾ, ਸ਼ੋਸ਼ਣ ਮੁਕਤ ਸਮਾਜ ਅਤੇ ਕਿਰਤੀਆਂ ਦੇ ਹੱਕਾਂ ਲਈ ਅੱਗੇ ਹੋਕੇ ਲੜਦੇ ਰਹੇ ਸਨ। ਉਨ੍ਹਾਂ ਦੀ ਸੋਚ ਅਤੇ ਸੰਘਰਸ਼ ਦਾ ਰਾਹ ਮਜ਼ਦੂਰ ਅੰਦੋਲਨ ਲਈ ਸਦਾ ਪ੍ਰੇਰਨਾਸ੍ਰੋਤ ਰਿਹਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ।
ਕਾਮਰੇਡ ਦੇਵਰਾਜ ਵਰਮਾ, ਕਾਮਰੇਡ ਪਰਮਜੀਤ ਸਿੰਘ ਅਤੇ ਕਾਮਰੇਡ ਜਗਦੀਸ਼ ਚੰਦ ਨੇ ਆਪਣੇ ਸੰਬੋਧਨ ਵਿੱਚ ਇਹ ਵੀ ਦ੍ਰਿੜ੍ਹ ਕੀਤਾ ਕਿ ਸੀਟੀਯੂ ਪੰਜਾਬ ਮਜ਼ਦੂਰਾਂ ਦੇ ਹਿੱਤਾਂ ਲਈ ਉਨ੍ਹਾਂ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਦੇ ਰਾਹ ’ਤੇ ਅੱਗੇ ਵਧੇਗੀ ਅਤੇ ਹਰ ਸੋਸ਼ਣ ਵਿਰੁੱਧ ਲੜਾਈ ਨੂੰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਬਲਰਾਮ ਸਿੰਘ, ਅਬਦੇਸ਼ ਪਾਂਡੇ, ਅਜੀਤ ਕੁਮਾਰ, ਰਾਮ ਧਨੀ, ਤਹਿਸੀਲਦਾਰ, ਮੁਕੇਸ਼ ਕੁਮਾਰ, ਸੁਨੀਲ ਰਿਸ਼ੀ, ਫੂਲ ਬਦਨ ਅਮਰਦੀਪ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਰਤੀ ਕਾਮੇ ਵੀ ਮੌਜੂਦ ਸਨ।
ਕਾਮਰੇਡ ਵਿਜੇ ਮਿਸ਼ਰਾ ਦੀ ਯਾਦ ਵਿੱਚ ਕਰਵਾਏ ਸਮਾਗਮ ਦੌਰਾਨ ਹਾਜ਼ਰ ਆਗੂ। -ਫੋਟੋ: ਇੰਦਰਜੀਤ ਵਰਮਾ