ਅੰਕੁਸ਼ ਤੇ ਕਲਪਨਾਂ ਸਰਵੋਤਮ ਅਥਲੀਟ ਐਲਾਨੇ
ਲੁਧਿਆਣਾ, 14 ਫਰਵਰੀ
ਆਰੀਆ ਕਾਲਜ ਵਿੱਚ ਚੱਲ ਰਹੀਆਂ 77ਵੀਆਂ ਦੋ ਰੋਜ਼ਾ ਖੇਡਾਂ ਅੱਜ ਖਤਮ ਹੋ ਗਈਆਂ। ਖੇਡਾਂ ਵਿੱਚ ਲੜਕਿਆਂ ਵਿੱਚੋਂ ਅੰਕੁਸ਼ ਅਤੇ ਲੜਕੀਆਂ ਵਿੱਚੋਂ ਕਲਪਲਾਂ ਨੂੰ ਸਰਵੋਤਮ ਅਥਲੀਟ ਐਲਾਨਿਆ ਗਿਆ। ਖੇਡਾਂ ਦੌਰਾਨ ਹੋਏ ਵੱਖ ਵੱਖ ਖੇਡ ਮੁਕਾਬਲਿਆਂ ਵਿੱਚੋਂ 700 ਤੋਂ ਵੱਧ ਖਿਡਾਰੀਆਂ ਨੇ ਸ਼ਿਰਕਤ ਕੀਤੀ। ਕਾਲਜ ਪ੍ਰਬੱਧਕ ਕਮੇਟੀ ਦੇ ਸਕੱਤਰ ਡਾ. ਐਸਐਮ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਡਾ. ਸ਼ਰਮਾ ਨੇ ਕਿਹਾ ਕਿ ਖੇਡਾਂ ਸਿਰਫ ਸਰੀਰਕ ਤੌਰ ’ਤੇ ਤੰਦਰੁਸਤੀ ਪ੍ਰਦਾਨ ਨਹੀਂ ਕਰਦੀਆਂ ਸਗੋਂ ਇਹ ਮਨੁੱਖ ਨੂੰ ਮਾਨਸਿਕ ਤੌਰ ’ਤੇ ਵੀ ਮਜ਼ਬੂਤ ਕਰਦੀਆਂ ਹਨ। ਉਨ੍ਹਾਂ ਨੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਹੋਏ ਵੱਖ ਵੱਖ ਖੇਡ ਮੁਕਾਬਲਿਆਂ ਦੇ ਮਿਲੇ ਨਤੀਜਿਆਂ ਅਨੁਸਾਰ ਲੜਕੀਆਂ ਦੀ 100 ਮੀਟਰ ਦੌੜ ਵਿੱਚ ਨਿਧੀ, ਸਵਾਤੀ ਅਤੇ ਮੋਨਿਕਾ, 200 ਮੀਟਰ ਦੌੜ ਵਿੱਚ ਕਲਪਨਾ, ਸ਼ਬਨਮ ਅਤੇ ਨਿਧੀ, 400 ਮੀਟਰ ਰਿਲੇਅ ਦੌੜ ਵਿੱਚ ਮੋਨਿਕਾ, ਸ੍ਰਿਯਾ ਅਤੇ ਦਿਵਿਆ ਦੀ ਟੀਮ,ਸ਼ਾਟਪੁੱਟ ਵਿੱਚ ਕਾਜਲ, ਸ਼ਿਵਾਨੀ ਅਤੇ ਦਿਵਿਆ, ਜੈਵਲਿਨ ਥਰੋਅ ਵਿੱਚ ਲਵੀਸ਼ਾ, ਦਿਵਿਆ ਅਤੇ ਮੰਨਿਆ, ਲੜਕਿਆਂ ਦੀ ਲੰਬੀ ਛਾਲ ਵਿੱਚ ਅਰਜੁਨ, ਸੁਜਾਲ ਅਤੇ ਲਕਸ਼ੇ, ਸ਼ਾਟਪੁੱਟ ਵਿੱਚ ਆਰੀਅਨ, ਕਰਨ ਅਤੇ ਲਕਸ਼ੇ, ਲੜਕਿਆਂ ਦੀ 200 ਮੀਟਰ ਦੌੜ ਵਿੱਚ ਅੰਕੁਸ਼, ਰਾਹੁਲ ਅਤੇ ਤੇਜਸ, ਸ਼ਾਟਪੁੱਟ ਵਿੱਚ ਅਲੋਕ ਦੀ ਟੀਮ, ਕ੍ਰਿਸ਼ ਦੀ ਟੀਮ ਅਤੇ ਰੋਨਿਤ ਦੀ ਟੀਮ, ਜੈਵਲਿਨ ਥਰੋਅ ਵਿੱਚ ਹਰਸ਼ਪ੍ਰੀਤ, ਕਨਿਸ਼ਕ ਅਤੇ ਵਰੁਣ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।