ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਮਰ ਸਿੰਘ ਨੇ ਧੁੱਸੀ ਬੰਨ੍ਹ ਦਾ ਜਾਇਜ਼ਾ ਲਿਆ

ਦਰਿਆਵਾਂ ਕੰਢੇ ਨਾਜ਼ੁਕ ਥਾਵਾਂ ਦੀ ਮੁਰੰਮਤ ਕਰਾਵੇ ਸਰਕਾਰ: ਸੰਸਦ ਮੈਂਬਰ
ਧੁੱਸੀ ਬੰਨ੍ਹ ਦਾ ਦੌਰਾ ਕਰਦੇ ਹੋਏ ਐੱਮਪੀ ਅਮਰ ਸਿੰਘ।
Advertisement

ਇੱਥੋਂ ਕੁਝ ਦੂਰੀ ’ਤੇ ਵਗਦੇ ਸਤਲੁਜ ਦਰਿਆ ਵਿਚ ਪਾਣੀ ਦਾ ਵਧਦਾ ਪੱਧਰ ਅਤੇ ਧੁੱਸੀ ਬੰਨ੍ਹ ਦੀਆਂ ਠੋਕਰਾਂ ਤੇ ਖੇਤਾਂ ਨੂੰ ਲੱਗ ਰਹੀ ਢਾਹ ਕਾਰਨ ਦਰਿਆ ਕੰਢੇ ਵਸਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਅੱਜ ਇਥੇ ਲੋਕ ਸਭਾ ਹਲਕਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਐੱਮਪੀ ਡਾ. ਅਮਰ ਸਿੰਘ ਪੁੱਜੇ। ਐੱਮ.ਪੀ. ਅਮਰ ਸਿੰਘ ਨੇ ਪਿੰਡ ਧੁੱਲੇਵਾਲ ਵਿੱਚ ਸਤਲੁਜ ਦਰਿਆ ਦੇ ਨਾਜ਼ੁਕ ਸਥਾਨ ਧੁੱਸੀ ਬੰਨ੍ਹ ਦਾ ਦੌਰਾ ਕਰਦਿਆਂ ਉੱਥੇ ਚੱਲ ਰਹੇ ਬਚਾਅ ਕਾਰਜਾਂ ਕਰਦਿਆਂ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਤੋਂ ਸਾਰੀ ਜਾਣਕਾਰੀ ਲਈ।

ਐੱਮ.ਪੀ. ਅਮਰ ਸਿੰਘ ਨੇ ਪਿੰਡ ਧੁੱਲੇਵਾਲ ਦੇ ਨਿਵਾਸੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਕਿਹਾ ਕਿ ਉਨ੍ਹਾਂ ਦੇ ਅਖਤਿਆਰੀ ਕੋਟੇ ’ਚੋਂ ਜੋ ਵੀ ਸੰਭਵ ਸਹਾਇਤਾ ਹੈ ਉਹ ਦੇਣ ਨੂੰ ਤਿਆਰ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਮ.ਪੀ. ਅਮਰ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਹੜ੍ਹਾਂ ਦੀ ਮਾਰ ਕਾਰਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਅਤੇ ਇਕੱਲੇ ਉਨ੍ਹਾਂ ਦੇ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਦੇ ਪਿੰਡ ਧੁੱਲੇਵਾਲ ਤੇ ਸਸਰਾਲੀ ਕਾਲੋਨੀ ਵਿਚ ਸਤਲੁਜ ਦਰਿਆ ਦਾ ਵਧਦਾ ਪਾਣੀ ਧੁੱਸੀ ਬੰਨ੍ਹ ਨੂੰ ਢਾਹ ਲਗਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਮੇਂ ਕੋਈ ਸਿਆਸਤ ਤਾਂ ਨਹੀਂ ਕਰਨਾ ਚਾਹੁੰਦੇ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਹੜ੍ਹਾਂ ਤੋਂ ਪਹਿਲਾਂ ਜੋ ਦਰਿਆਵਾਂ ਦੇ ਨਾਜ਼ੁਕ ਸਥਾਨ ਹਨ ਉਨ੍ਹਾਂ ਦੀ ਮੁਰੰਮਤ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਦੀ ਜਾਨ, ਮਾਲ ਦਾ ਨੁਕਸਾਨ ਨਾ ਹੋ ਸਕੇ। ਐੱਮ.ਪੀ. ਅਮਰ ਸਿੰਘ ਨੇ ਕਿਹਾ ਕਿ ਹੁਣ ਵੀ ਸਰਕਾਰ ਜਦੋਂ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਘਟਦਾ ਹੈ ਤਾਂ ਤੁਰੰਤ ਜੋ ਵੀ ਨਾਜ਼ੁਕ ਸਥਾਨ ਹਨ ਉਨ੍ਹਾਂ ਦੀ ਮੁਰੰਮਤ ਤੁਰੰਤ ਕਰਵਾਏ ਅਤੇ ਲੋਕਾਂ ਦੀ ਮੰਗ ਅਨੁਸਾਰ ਪੱਕੀਆਂ ਠੋਕਰਾਂ ਤੇ ਪੱਥਰਾਂ ਦੇ ਸਟੱਡ ਲਗਾਏ ਜਾਣ।

Advertisement

ਇਸ ਮੌਕੇ ਪਿੰਡ ਵਾਸੀਆਂ ਨੇ ਵੀ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹੜ੍ਹਾਂ ਤੋਂ ਪਹਿਲਾਂ ਪਿੰਡ ਧੁੱਲੇਵਾਲ ਦਾ ਧੁੱਸੀ ਬੰਨ੍ਹ ਜੋ ਕਿ ਨਾਜ਼ੁਕ ਸਥਾਨ ਹੈ ਉਸ ਦੀ ਮੁਰੰਮਤ ਵੱਡੇ ਪੱਧਰ ’ਤੇ ਕੀਤੀ ਜਾਵੇ। ਇਸ ਮੌਕੇ ਜ਼ਿਲਾ ਉਪ ਪ੍ਰਧਾਨ ਕਸਤੂਰੀ ਲਾਲ ਮਿੰਟੂ, ਸਾਬਕਾ ਚੇਅਰਮੈਨ ਸ਼ਕਤੀ ਆਨੰਦ, ਜਗਜੀਤ ਸਿੰਘ ਪ੍ਰਿਥੀਪੁਰ, ਸ਼ਹਿਰੀ ਪ੍ਰਧਾਨ ਐਡਵੋਕੇਟ ਕਪਿਲ ਆਨੰਦ, ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ, ਯੂਥ ਦਿਹਾਤੀ ਪ੍ਰਧਾਨ ਜਸਪ੍ਰੀਤ ਸਿੰਘ ਸਹਿਜੋ ਮਾਜਰਾ, ਯੂਥ ਸ਼ਹਿਰੀ ਪ੍ਰਧਾਨ ਅੰਮ੍ਰਿਤਪਾਲ ਸਿੰਘ, ਪ੍ਰੈੱਸ ਸਕੱਤਰ ਵਿਨੀਤ ਕੁਮਾਰ ਝੜੌਦੀ, ਚੇਤਨ ਕੁਮਾਰ, ਯੁਵਰਾਜਜੀਤ ਸਿੰਘ, ਪਰਮਜੀਤ ਪੰਮੀ, ਵਿਜੈ ਰਾਣਾ, ਨੰਦ ਕਿਸ਼ੋਰ, ਸੁਖਦੀਪ ਸਿੰਘ ਬਾਜਵਾ, ਗੁਰਮੁਖ ਸਿੰਘ, ਹਰਚੰਦ ਸਿੰਘ, ਪ੍ਰਭਦੀਪ ਸਿੰਘ ਗਰੇਵਾਲ ਵੀ ਮੌਜੂਦ ਸਨ।

Advertisement
Show comments