ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਾਲਜ ਵਿੱਚ ਅਲੂਮਨੀ ਮੀਟ ਕਰਵਾਈ

ਸਾਬਕਾ ਵਿਦਿਆਰਥੀਆਂ ਨੇ ਕਾਲਜ ਨਾਲ ਜੁੜੀਆਂ ਯਾਦਾਂ ਤਾਜ਼ੀਆਂ ਕੀਤੀਅਾਂ
ਜੀ ਐੱਨ ਡੀ ਈ ਸੀ ਦੀ ਸਲਾਨਾ ਅਲੂਮਨੀ ਮੀਟ ਮੌਕੇ ਵੱਖ-ਵੱਖ ਬੈਚਾਂ ਦੇ ਸਾਬਕਾ ਵਿਦਿਆਰਥੀ ਅਹਿਮ ਸਖਸ਼ੀਅਤਾਂ ਨਾਲ। -ਫੋਟੋ: ਬਸਰਾ
Advertisement

 

ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ, ਗਿੱਲ ਪਾਰਕ, ਲੁਧਿਆਣਾ ਨੇ ਤਕਨੀਕੀ ਸਿੱਖਿਆ ਵਿੱਚ 70 ਸਾਲਾਂ ਦੇ ਇਤਿਹਾਸ ਨੂੰ ਯਾਦ ਕਰਦੇ ਹੋਏ ਸਾਲਾਨਾ ਅਲੂਮਨੀ ਮੀਟ ਕਰਵਾਈ। ਇਸ ਦੌਰਾਨ 200 ਦੇ ਕਰੀਬ ਸਾਬਕਾ ਵਿਦਿਆਰਥੀਆਂ ਨੇ ਸ਼ਮੂਲੀਅਤ ਕਰਕੇ ਕਾਲਜ ਨਾਲ ਜੁੜੀਆਂ ਯਾਦਾਂ ਤਾਜ਼ੀਆਂ ਕਰ ਉਸਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਇਕਜੁੱਟਤਾ ਪ੍ਰਗਟਾਈ। ਇਸ ਮੌਕੇ ਐਕਸਪੀਰੀਐਂਸ਼ੀਅਲ ਲਰਨਿੰਗ ਸੈਂਟਰ ਦਾ ਉਦਘਾਟਨ ਕੀਤਾ ਗਿਆ। ਇਸ ਅਤਾਧੁਨਿਕ ਲੈਬ ਨੂੰ ਜੈਨਕੋ 1974 ਪਾਸ-ਆਊਟ ਬੈਚ ਵੱਲੋਂ ਉਨ੍ਹਾਂ ਦੇ ਗੋਲਡਨ ਜੁਬਲੀ ਵਰ੍ਹੇ ਦੇ ਮੌਕੇ ਅਤੇ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਦੇ ਸਹਿਯੋਗ ਸਦਕਾ ਕਾਲਜ ਨੂੰ ਸਮਰਪਿਤ ਕੀਤਾ ਗਿਆ ਹੈ। ਇਹ ਲੈਬ ਵਿਦਿਆਰਥੀਆਂ ਨੂੰ ਨਵੇਂ ਪ੍ਰਾਜੈਕਟ ਵਿਕਸਤ ਕਰਨ ਅਤੇ ਪ੍ਰੈਕਟੀਕਲੀ ਮੁਹਾਰਤ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ।

Advertisement

ਸੈਸ਼ਨ ਦੀ ਸ਼ੁਰੂਆਤ ਕਾਲਜ ਦੇ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਦੇ ਸਵਾਗਤੀ ਭਾਸ਼ਣ ਨਾਲ ਹੋਈ। ਇਸ ਦੌਰਾਨ ਉਨ੍ਹਾਂ ਨੇ ਸੰਸਥਾ ਨਾਲ ਜੈਨਕੋ ਅਲੂਮਨੀ ਦੇ ਨਿੱਘੇ ਅਤੇ ਅਟੁੱਟ ਸਬੰਧਾਂ ਨੂੰ ਯਾਦ ਕਰਦੇ ਹੋਏ ਕਾਲਜ ਦੀ ਤਰੱਕੀ ਵਿੱਚ ਸਾਬਕਾ ਵਿਦਿਆਰਥੀਆਂ ਦੇ ਅਣਮੁੱਲੇ ਯੋਗਦਾਨ ਲਈ ਸਭ ਦਾ ਦਿਲੋਂ ਧੰਨਵਾਦ ਵੀ ਕੀਤਾ। ਐਸੋਸੀਏਸ਼ਨ ਦੇ ਪ੍ਰਧਾਨ ਇੰਜਨੀਆਰ ਐੱਸ ਐੱਮ ਐੱਸ ਸੰਧੂ ਨੇ ਸੰਸਥਾ ਦੇ ਵਿਕਾਸ ਵਿੱਚ ਸਾਬਕਾ ਵਿਦਿਆਰਥੀਆਂ ਦੀ ਸ਼ਮੂਲੀਅਤ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਨੂੰ ਭਵਿੱਖ ’ਚ ਵੀ ਸੰਸਥਾ ਦਾ ਸਮਰਥਨ ਕਰਦੇ ਰਹਿਣ ਦੀ ਅਪੀਲ ਕੀਤੀ। ਜਨਰਲ ਸਕੱਤਰ ਇੰਜਨੀਅਰ ਐੱਚ ਐੱਸ ਢਿੱਲੋਂ ਵੱਲੋਂ ਸਾਲਾਨਾ ਰਿਪੋਰਟ ਰਾਹੀਂ ਸਾਲ ਦੀਆਂ ਪ੍ਰਮੁੱਖ ਅਲੂਮਨੀ ਪਹਿਲਕਦਮੀਆਂ ਅਤੇ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਗਿਆ। ਇਸ ਮੌਕੇ ਸੰਸਥਾ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਵਾਲੇ ਗੋਲਡਨ ਜੁਬਲੀ ਬੈਚ (1975) ਅਤੇ ਸਿਲਵਰ ਜੁਬਲੀ ਬੈਚ (2000) ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਦਿਲਚਸਪ ਇੰਟਰਐਕਟਿਵ ਸੈਸ਼ਨ ਦਾ ਵੀ ਆਯੋਜਨ ਕੀਤਾ ਗਿਆ। ਕਾਲਜ ਵਿਦਿਆਰਥੀਆਂ ਦੁਆਰਾ ਗੋਲਡਨ ਅਤੇ ਸਿਲਵਰ ਜੁਬਲੀ ਬੈਚ ਨੂੰ ਸਮਰਪਿਤ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਦੁਪਹਿਰ ਦੇ ਖਾਣੇ ਦੇ ਦੌਰਾਨ ਸਾਬਕਾ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਭਵਿੱਖੀ ਭਾਈਵਾਲੀ ਲਈ ਸੰਭਾਵੀ ਤਰੀਕਿਆਂ ’ਤੇ ਚਰਚਾ ਕੀਤੀ।

Advertisement
Show comments