ਖਾਲਸਾ ਕਾਲਜ ਫਾਰ ਵਿਮੈੱਨ ’ਚ ਐਲੂਮਨੀ ਮੀਟ
ਲੁਧਿਆਣਾ, 22 ਫਰਵਰੀ
ਇਥੋਂ ਦੇ ਖਾਲਸਾ ਕਾਲਜ ਫਾਰ ਵਿਮੈੱਨ ਵਿੱਚ ‘ਸੁਨਹਿਰੀ ਪੈੜਾਂ’ ਨਾਂ ਹੇਠ ਸਾਬਕਾ ਵਿਦਿਆਰਥੀਆਂ ਦੀ ਮਿਲਣੀ ਹੋਈ ਜਿਸ ਵਿੱਚ ਕਾਲਜ ਦੀਆਂ ਸਾਬਕਾ ਵਿਦਿਆਰਥਣਾਂ ਨੇ ਪੂਰੀ ਰੌਣਕ ਲਾਈ। ਇਸ ਸਮਾਗਮ ਵਿੱਚ ਏਸੀਐਸਟੀ ਲੁਧਿਆਣਾ 3 ਸ਼ਾਇਨੀ ਸਿੰਘ ਨੇ ਮੁੱਖ ਮਹਿਮਾਨ ਵਜੋਂ ਜਦਕਿ ਅਰਪਿਤਾ ਕੈਂਸਰ ਸੁਸਾਇਟੀ ਦੀ ਪ੍ਰਧਾਨ ਅਤੇ ਸੰਸਥਾਪਕ ਰਮਾ ਮੁਜ਼ਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰ ਕੁਸ਼ਲ ਢਿੱਲੋਂ, ਕਾਲਜ ਡਾਇਰੈਕਟਰ ਡਾ. ਮੁਕਤੀ ਗਿੱਲ, ਕਾਲਜ ਪ੍ਰਿੰ. ਡਾ. ਕਮਲਜੀਤ ਗਰੇਵਾਲ, ਐਲੂਮਨੀ ਐਸੋਸੀਏਸ਼ਨ ਦੇ ਮੁਖੀ ਅਤੇ ਬਾਲ ਵਿਕਾਸ ਟਰੱਸਟ ਦੇ ਚੇਅਰਮੈਨ ਡਾ. ਰਚਨਾ ਸ਼ਰਮਾ ਅਤੇ ਸ਼ਰੂਤੀ ਨੇ ਸਾਰਿਆਂ ਦਾ ਨਿੱਘਾ ਸਵਾਗਤ ਕੀਤਾ।
ਸਮਾਗਮ ਦੌਰਾਨ ਕਾਲਜ ਦੇ ਸਾਬਕਾ ਅਤੇ ਮੌਜੂਦਾ ਵਿਦਿਆਰਥੀਆਂ ਨੇ ਪੂਰੀਆਂ ਰੌਣਕਾਂ ਲਾਈ ਰੱਖੀਆਂ। ਸਮਾਗਮ ਦਾ ਆਰੰਭ ਕਾਲਜ ਦੇ ਸ਼ਬਦ ਗਾਇਨ ਨਾਲ ਹੋਇਆ। ਰੁਪਾਲੀ ਸ਼ਰਮਾ ਨੇ ਮਮਿਕਰੀ ਰਾਹੀਂ ਚੰਗਾ ਰੰਗ ਬੰਨਿ੍ਹਆ। ਮੇਘਾ ਅਤੇ ਚਾਹਤ ਨੇ ਗੀਤ ਦੀ ਪੇਸ਼ਕਾਰੀ ਕੀਤੀ ਗਈ। ਪੰਜਾਬੀ ਗਾਇਕ ਕਮਲ ਖਾਨ ਦੀ ਪੇਸ਼ਕਾਰੀ ਇਸ ਸਮਾਗਮ ਦਾ ਸਿਖਰ ਹੋ ਨਿੱਬੜੀ। ਕਮਲ ਖਾਨ ਦੇ ਗਾਏ ਗਾਣਿਆਂ ’ਤੇ ਵਿਦਿਆਰਥਣਾਂ ਨੇ ਨੱਚ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ। ਕਾਲਜ ਦੀਆਂ ਸਾਬਕਾ ਵਿਦਿਆਰਥਣਾਂ ਨੇ ਕਾਲਜ ਦੇ ਦਿਨਾਂ ਨੂੰ ਯਾਦ ਕਰਦਿਆਂ ਜੀਵਨ ਦੇ ਤਜਰਬੇ ਸਾਂਝੇ ਕੀਤੇ। ਇਸ ਸਮਾਗਮ ਵਿੱਚ ਕਾਲਜ ਦੀਆਂ ਸਾਬਕਾ ਢਾਈ ਤੋਂ ਵੱਧ ਵਿਦਿਆਰਥਣਾਂ ਨੇ ਹਿੱਸਾ ਲਿਆ। ਕਾਲਜ ਪ੍ਰਿੰਸੀਪਲ ਡਾ. ਗਰੇਵਾਲ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਐਲੂਮਨੀ ਮੀਟ ਦੇ ਕੋਆਰਡੀਨੇਟਰ ਜਸਬੀਰ ਕੌਰ, ਰਾਜਨੀਤੀ ਵਿਭਾਗ ਦੇ ਸਮੂਹ ਸਟਾਫ ਅਤੇ ਐਲੂਮਨੀ ਸੰਸਥਾ ਦੇ ਮੈਂਬਰਾਂ ਵੱਲੋਂ ਕਰਵਾਏ ਗਏ ਇਸ ਸਫਲ ਪ੍ਰੋਗਰਾਮ ਲਈ ਸ਼ਲਾਘਾ ਕੀਤੀ।