ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੁੱਲ ਹਿੰਦ ਕਿਸਾਨ ਸਭਾ ਦਾ ਇਲਜਾਸ

ਨਿੱਕਾ ਸਿੰਘ ਖੇਡ਼ਾ ਦੂਜੀ ਵਾਰ ਪ੍ਰਧਾਨ ਬਣੇ
ਨਵੇਂ ਚੁਣੇ ਪ੍ਰਧਾਨ ਨਿੱਕਾ ਸਿੰਘ ਖੇੜਾ ਨਾਲ ਅਹੁਦੇਦਾਰ।
Advertisement

ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਸਮਰਾਲਾ ਦਾ ਇਜਲਾਸ ਬੁਲਾਇਆ ਗਿਆ। ਇਸ ਦੀ ਪ੍ਰਧਾਨਗੀ ਮੰਡਲ ਵਿੱਚ ਨਿੱਕਾ ਸਿੰਘ ਖੇੜਾ, ਪ੍ਰਕਾਸ਼ ਸਿੰਘ ਉਧੋਵਾਲ, ਹਰਦੇਵ ਸਿੰਘ ਬਾਗ਼ ਅਤੇ ਸਰਪੰਚ ਰਾਜਿੰਦਰ ਸਿੰਘ ਖੇੜਾ ਨੇ ਸੰਯੁਕਤ ਰੂਪ ਵਿੱਚ ਕੀਤੀ। ਝੰਡਾ ਚੜ੍ਹਾਉਣ ਦੀ ਰਸਮ ਚੰਦਨ ਮੋਹਨ ਮਾਛੀਵਾੜਾ ਨੇ ਅਦਾ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਜਨਰਲ ਸਕੱਤਰ ਪੰਜਾਬ ਬਲਜੀਤ ਸਿੰਘ ਗਰੇਵਾਲ ਨੇ ਪਿਛਲੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ। ਕਾਮਰੇਡ ਬਲਜੀਤ ਸਿੰਘ ਗਰੇਵਾਲ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ ਤੇ 24 ਅਗਸਤ ਦੀ ਸਮਰਾਲਾ ਮਹਾਪੰਚਾਇਤ ਵਿਚ ਸ਼ਮੂਲੀਅਤ ਦੀ ਅਪੀਲ ਕੀਤੀ। ਇਜਲਾਸ ਦੇ ਡੈਲੀਗੇਟਾਂ ਨੇ ਅਗਲੀ ਕਮੇਟੀ ਦੀ ਚੋਣ ਕੀਤੀ। ਇਸ ਵਿੱਚ ਨਿੱਕਾ ਸਿੰਘ ਖੇੜਾ ਨੂੰ ਮੁੜ ਤੋਂ ਪ੍ਰਧਾਨ ਚੁਣ ਲਿਆ ਗਿਆ ਜਦੋਂਕਿ ਪ੍ਰਕਾਸ਼ ਸਿੰਘ ਉਧੋਵਾਲ ਸਕੱਤਰ, ਹਰਦੇਵ ਸਿੰਘ ਬਾਗ਼ ਖ਼ਜਾਨਚੀ, ਹਰਪਾਲ ਸਿੰਘ ਪੂਰਬਾ ਮੀਤ ਪ੍ਰਧਾਨ ਅਤੇ ਰਮਨਦੀਪ ਕੌਰ ਉਧੋਵਾਲ, ਗੁਰਪ੍ਰੀਤ ਕੌਰ ਖੇੜਾ, ਗੁਰਵਿੰਦਰ ਕੌਰ, ਸ਼ਾਮ ਸਿੰਘ ਰੂੜੇਵਾਲ, ਹਰਜੀਤ ਸਿੰਘ ਬੁੱਲੇਵਾਲ, ਅਸ਼ੋਕ ਖੇੜਾ ਤੇ ਨਵਨੀਤ ਸਿੰਘ ਖਾਨਪੁਰ ਮੈਂਬਰ ਚੁਣੇ ਗਏ।

ਇਸ ਮੌਕੇ ਚਰਨਜੀਤ ਕੌਰ, ਗੁਰਮੀਤ ਕੌਰ, ਪਰਮਜੀਤ ਕੌਰ, ਅਵਤਾਰ ਕੌਰ, ਗੁਰਦੀਪ ਕੌਰ, ਪ੍ਰੀਤਮ ਕੌਰ, ਰਵਿੰਦਰ ਕੌਰ, ਪਿੰਕੀ ਰਾਣੀ, ਬਲਕਾਰ ਸਿੰਘ, ਅਨਮੋਲ ਸਿੰਘ, ਰਣਜੀਤ ਸਿੰਘ, ਸੁੱਚਾ ਸਿੰਘ, ਬਖਸੀਸ਼ ਸਿੰਘ, ਮੋਹਨ ਲਾਲ, ਸੁਰਿੰਦਰ ਸਿੰਘ, ਜਗਜੀਤ ਸਿੰਘ, ਬਲਵਿੰਦਰ ਸਿੰਘ, ਕਰਨ ਕੁਮਾਰ, ਵਿੱਕੀ ਖੇੜਾ, ਛਿੰਦਰਪਾਲ ਸਿੰਘ, ਬਚਨੀ ਦੇਵੀ, ਸ਼ਰਨਦੀਪ ਸਿੰਘ ਖੇੜਾ ਆਦਿ ਹਾਜ਼ਰ ਸਨ।

Advertisement

Advertisement