ਜ਼ਿਮਨੀ ਚੋਣ ਦੇ ਨਤੀਜਿਆਂ ਨਾਲ ਅਕਾਲੀਆਂ ਦੇ ਚਿਹਰੇ ਖਿੜੇ
ਅਗਲੀਆਂ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਦੇ ਜਿੱਤ ਦੀ ਉਮੀਦਗੁਰਦੀਪ ਸਿੰਘ ਟੱਕਰ
Advertisement
ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਜ਼ਿਮਨੀ ਚੋਣ ਵਿਚ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਪਾਰਟੀ ਦਾ ਗ੍ਰਾਫ ਵਧਣ ਕਾਰਨ ਵਰਕਰ ਤੇ ਆਗੂ ਬਾਗ਼ੋ-ਬਾਗ ਨਜ਼ਰ ਆ ਰਹੇ ਹਨ। ਇਸ ਜ਼ਿਮਨੀ ਚੋਣ ਵਿੱਚ ਅਕਾਲੀ ਦਲ ਨੇ ਆਪਣੇ ਦਮ ’ਤੇ ਚੋਣ ਲੜ ਕੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਪਾਰਟੀ ਆਗੂ ਤੇ ਵਰਕਰ ਇਸ ਨੂੰ ਵੱਡੀ ਪ੍ਰਾਪਤੀ ਮੰਨ ਰਹੇ ਹਨ ਕਿਉਂਕਿ ਪਿਛਲੇ ਨੌਂ ਸਾਲਾਂ ਵਿਚ ਅਕਾਲੀ ਦਲ ਨੂੰ ਹਰੇਕ ਚੋਣ ਵਿੱਚ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ। ਕੁਝ ਮਹੀਨੇ ਪਹਿਲਾਂ ਪੰਜਾਬ ਵਿਚ ਆਏ ਹੜ੍ਹਾਂ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਵਰਕਰਾਂ ਵੱਲੋਂ ਪੀੜ੍ਹਤ ਕਿਸਾਨਾਂ ਦੀ ਖੁੱਲ੍ਹੇ ਕੇ ਮਦਦ ਕੀਤੀ ਗਈ ਜਿਸਦਾ ਫ਼ਾਇਦਾ ਤਰਨ ਤਾਰਨ ਜ਼ਿਮਨੀ ਚੋਣ ਵਿਚ ਮਿਲਿਆ। ਜੇਕਰ ਅਕਾਲੀ ਦਲ ਇਕਜੁਟ ਰਹਿੰਦਾ ਤੇ ਭਾਜਪਾ ਨਾਲ ਗੱਠਜੋੜ ਹੁੰਦਾ ਤਾਂ ਸ਼ਾਇਦ ਅਕਾਲੀ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤਦਾ। ਹਲਕਾ ਸਮਰਾਲਾ ਦੇ ਅਕਾਲੀ ਆਗੂ ਪਾਰਟੀ ਦੇ ਦੂਸਰੇ ਨੰਬਰ ’ਤੇ ਰਹਿਣ ’ਤੇ ਵੀ ਖੁਸ਼ ਹਨ। ਉਨ੍ਹਾਂ ’ਚ ਚਰਚਾ ਹੈ ਕਿ ਅਕਾਲੀ ਦਲ-ਭਾਜਪਾ ਗੱਠਜੋੜ ਹੋਣ ਦੀ ਸੂਰਤ ਵਿੱਚ 2027 ਵਿਚ ਮੁੜ ਸਰਕਾਰ ਬਣ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ, ਹਰਜਤਿੰਦਰ ਸਿੰਘ ਬਾਜਵਾ, ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਜੱਜ, ਹਰਜਿੰਦਰ ਸਿੰਘ ਖੇੜਾ, ਅਰਵਿੰਦਰਪਾਲ ਸਿੰਘ ਵਿੱਕੀ, ਸਰਕਲ ਜਥੇਦਾਰ ਕੁਲਦੀਪ ਸਿੰਘ ਜਾਤੀਵਾਲ, ਜਥੇਦਾਰ ਹਰਜੀਤ ਸਿੰਘ ਸ਼ੇਰੀਆਂ, ਜਥੇਦਾਰ ਹਰਦੀਪ ਸਿੰਘ ਬਹਿਲੋਲਪੁਰ, ਐਡਵੋਕੇਟ ਗੁਰਜੀਤ ਸਿੰਘ ਮਿੱਠੇਵਾਲ ਨੇ ਕਿਹਾ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜ਼ਰੂਰ ਬਣੇਗੀ।
Advertisement
Advertisement
