ਅਕਾਲੀ ਦਲ ਵੱਲੋਂ ਰਾਹਤ ਸਮੱਗਰੀ ਦੇ ਦੋ ਟਰੱਕ ਰਵਾਨਾ
ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸ੍ਰੀ ਬਾਦਲ ਜਿੱਥੇ ਖੁਦ ਹੜ੍ਹ ਪੀੜਤਾਂ ਦੀ ਮਦਦ ਲਈ ਲਗਾਤਾਰ ਡਟੇ ਹੋਏ ਹਨ ਉੱਕੇ ਹੀ ਉਨ੍ਹਾਂ ਵੱਲੋਂ ਅਕਾਲੀ ਆਗੂਆਂ ਨੂੰ ਵੀ ਬਿਪਤਾ ਦੀ ਘੜੀ ਵਿਚ ਪੰਜਾਬ ਤੇ ਪੰਜਾਬੀਆਂ ਨਾਲ ਖੜ੍ਹਨ ਦਾ ਸੰਦੇਸ਼ ਦਿੱਤਾ ਗਿਆ ਹੈ। ਰਾਹਤ ਸਮੱਗਰੀ ਜਲੰਧਰ ਵਿੱਚ ਬਣਾਏ ਰਾਹਤ ਕੇਂਦਰ ਵਿਖੇ ਭੇਜੀ ਗਈ ਜਿਸ ਵਿਚ 130 ਕੁਇੰਟਲ ਤੂੜੀ, 300 ਰਾਸ਼ਨ ਕਿੱਟਾਂ, 500 ਪਾਣੀ ਦੀਆਂ ਪੇਟੀਆਂ, 127 ਥੈਲੇ ਕੈਂਟਲ ਫੀਡ, 50 ਤਰਪਾਲਾਂ, 50 ਮੱਛਰਦਾਨੀਆਂ, 50 ਪੇਟੀ ਰਸ, 1 ਬੰਡਲ ਤਰਪਾਲ 200 ਫੁੱਟ, ਸੈਨੇਟਰੀ ਪੈਡ ਸਣੇ ਹੋਰ ਜ਼ਰੂਰਤ ਦਾ ਸਮਾਨ ਸ਼ਾਮਲ ਹੈ। ਇਸ ਮੌਕੇ ਸਤੀਸ਼ ਵਰਮਾ, ਰਾਜੇਸ਼ ਖੰਨਾ, ਨਵਤੇਜ ਸਿੰਘ ਖੱਟੜਾ, ਅਜਮੇਰ ਸਿੰਘ, ਮੋਹਨ ਸਿੰਘ, ਹਰਜੰਗ ਸਿੰਘ, ਪਵਨਜੋਤ ਸਿੰਘ, ਸੁਖਵਿੰਦਰ ਸਿੰਘ, ਤੇਜਿੰਦਰ ਸਿੰਘ, ਜਗਦੀਪ ਸਿੰਘ, ਅਮਰੀਕ ਸਿੰਘ, ਗੁਰਮੀਤ ਸਿੰਘ, ਜਤਿੰਦਰਪਾਲ ਸਿੰਘ, ਹਰਪ੍ਰੀਤ ਸਿੰਘ, ਸਾਧੂ ਸਿੰਘ, ਅਨੀਸ਼ ਗੋਇਲ, ਰਿੱਕੀ ਸ਼ਰਮਾ, ਨਿਰਭੈ ਸਿੰਘ, ਸ਼ਿਵਰਾਜ ਸਿੰਘ, ਗੁਰਸ਼ਰਨ ਸਿੰਘ, ਪ੍ਰਦੀਪ ਸਿੰਘ, ਜੋਗਿੰਦਰ ਸਿੰਘ, ਰਾਜ ਲਖੀਆ, ਕੁਲਵਿੰਦਰ ਸਿੰਘ, ਬੂਟਾ ਸਿੰਘ ਅਤੇ ਪ੍ਰਿਤਪਾਲ ਸਿੰਘ ਹਾਜ਼ਰ ਸਨ।