ਅਕਾਲੀ ਕੌਂਸਲਰ ਜਗਵੰਤ ਜੱਗੀ ਚੁਣੇ ਗਏ ਮੀਤ ਪ੍ਰਧਾਨ
ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 23 ਜੂਨ
ਸੀਨੀਅਰ ਅਕਾਲੀ ਆਗੂ ਮਰਹੂਮ ਸੁਖਦੇਵ ਸਿੰਘ ਢੀਂਡਸਾ ਦੇ ਕਰੀਬੀ ਸਮਝੇ ਜਾਂਦੇ ਕੌਂਸਲਰ ਜਗਵੰਤ ਸਿੰਘ ਜੱਗੀ ਨੂੰ ਆਮ ਆਦਮੀ ਪਾਰਟੀ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੀ ਅਗਵਾਈ ਹੇਠ ਨਗਰ ਕੌਂਸਲ ਵਿੱਚ ਕਰਵਾਈ ਗਈ ਮੀਟਿੰਗ ਦੌਰਾਨ ਸਮੂਹ ਕੌਂਸਲਰਾਂ ਵੱਲੋਂ ਸਰਬਸੰਮਤੀ ਨਾਲ ਮੀਤ ਪ੍ਰਧਾਨ ਚੁਣਿਆ ਗਿਆ।
ਇਸ ਤੋਂ ਪਹਿਲਾਂ ਵੀ ਜਗਵੰਤ ਸਿੰਘ ਜੱਗੀ ਸਾਬਕਾ ਮੰਤਰੀ ਰਜੀਆ ਸੁਲਤਾਨਾ ਦੇ ਐਸੋਸੀਏਟ ਮੈਂਬਰ ਹੁੰਦਿਆਂ ਮੀਤ ਪ੍ਰਧਾਨ ਬਣ ਕੇ ਉਸ ਵੇਲੇ ਦੇ ਪ੍ਰਧਾਨ ਦੀ ਗੈਰਹਾਜ਼ਰੀ ਵਿੱਚ ਕਾਰਜਕਾਰੀ ਪ੍ਰਧਾਨ ਰਹੇ ਹਨ।
ਇਸ ਤੋਂ ਪਹਿਲਾਂ 12 ਸਤੰਬਰ, 2024 ਨੂੰ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕਰਵਾਈ ਗਈ, ਜਿਸ ਦੌਰਾਨ ਵਿਕਾਸ ਸ਼ਰਮਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਸੀ ਪਰ ਮੀਤ ਪ੍ਰਧਾਨ ਦੀ ਚੋਣ ਇਸ ਲਈ ਰੱਦ ਹੋ ਗਈ ਸੀ ਕਿ ਕੁੱਝ ਕੌਂਸਲਰਾਂ ਨੇ ਦੋ-ਦੋ ਉਮੀਦਵਾਰਾਂ ਨੂੰ ਵੋਟਾਂ ਪਾ ਦਿੱਤੀਆਂ ਸੀ।
ਮੀਟਿੰਗ ਦੇ ਕਨਵੀਨਰ ਅਸਿਸਟੈਂਟ ਕਮਿਸ਼ਨਰ ਕਮ ਐੱਸਡੀਐੱਮ ਗੁਰਮੀਤ ਕੁਮਾਰ ਬਾਂਸਲ ਨੇ ਦੱਸਿਆ ਕਿ ਮੀਤ ਪ੍ਰਧਾਨ ਦੀ ਚੋਣ ਲਈ ਰੱਖੀ ਗਈ ਮੀਟਿੰਗ ਵਿੱਚ ਵਿਧਾਇਕ ਜਸਵੰਤ ਸਿੰਘ ਗੱਜਨਮਾਜਰਾ ਐਸੋਸੀਏਟ ਮੈਂਬਰ ਸਣੇ ਸਤਾਰਾਂ ਮੈਂਬਰਾਂ ਨੇ ਹਿੱਸਾ ਲਿਆ ਅਤੇ ਜਗਵੰਤ ਸਿੰਘ ਜੱਗੀ ਤੋਂ ਇਲਾਵਾ ਕਿਸੇ ਹੋਰ ਉਮੀਦਵਾਰ ਦਾ ਨਾਂ ਪੇਸ਼ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਚੁਣਿਆ ਕਰਾਰ ਦੇ ਦਿੱਤਾ ਗਿਆ।
ਇਸ ਮੌਕੇ ਕਾਰਜਸਾਧਕ ਅਫ਼ਸਰ ਵਿਕਾਸ ਉੱਪਲ, ਪ੍ਰਧਾਨ ਨਗਰ ਕੌਂਸਲ ਵਿਕਾਸ ਕ੍ਰਿਸ਼ਨ ਸ਼ਰਮਾ, ਮਾਰਕਿਟ ਕਮੇਟੀ ਚੇਅਰਮੈਨ ਤੇ ਕੌਂਸਲਰ ਕਮਲਜੀਤ ਸਿੰਘ ਊਭੀ, ਅਮਨ ਅਫਰੀਦੀ, ਵਿੱਕਾਸ ਟੰਡਨ, ਸੰਜੇ ਸੂਦ, ਆਨੰਦੀ ਦੇਵੀ, ਸ਼ਸ਼ੀ ਜੋਸ਼ੀ, ਮਨੀ ਸ਼ੇਖਾ, ਗੀਤਾ ਸ਼ਾਹੀ, ਮੋਨੀਆ ਬੱਧਨ, ਜਸਵਿੰਦਰ ਕੌਰ ਸ਼ਰਮਾ, ਨਵਜੋਤ ਕੌਰ, ਜਸਵਿੰਦਰ ਸੋਢੀ, ਹਰਪਾਲ ਕੌਰ ਤੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ ਹਾਜ਼ਰ ਸਨ।