ਸਾਹਨੇਵਾਲ ’ਚ ਅਕਾਲੀ ਉਮੀਦਵਾਰਾਂ ਦਾ ਐਲਾਨ
ਹਲਕਾ ਸਾਹਨੇਵਾਲ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਗਪੁਰ ਵਿੱਚ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਮੀਟਿੰਗ ਰੱਖੀ ਗਈ ਜਿਸ ਵਿੱਚ ਮਹੇਸ਼ਇੰਦਰ ਸਿੰਘ ਗਰੇਵਾਲ ਤੇ ਸਿਮਰਨਜੀਤ ਸਿੰਘ ਢਿੱਲੋਂ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਸ੍ਰੀ ਢਿੱਲੋਂ ਨੇ 36 ਬਲਾਕ ਸਮਿਤੀਆਂ ਅਤੇ ਤਿੰਨ ਜ਼ਿਲ੍ਹਾ ਪਰਿਸ਼ਦ ਮੈਂਬਰਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਜ਼ੋਨ ਚੱਕ ਸਰਵਣ ਨਾਥ ਤੋਂ ਹਰਜੀਤ ਕੌਰ, ਮੱਤੇਵਾੜਾ ਜ਼ੋਨ ਤੋਂ ਕੁਲਵਿੰਦਰ ਕੌਰ, ਮਾਂਗਟ ਜ਼ੋਨ ਤੋਂ ਹਰਨੇਕ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ।ਬਲਾਕ ਸਮਿਤੀ ਚੋਣਾਂ ’ਚ ਜ਼ੋਨ ਲੱਖੋਵਾਲ ਤੋਂ ਡਾ. ਨਵਦੀਪ ਕੌਰ, ਬਿਲਗਾ ਤੋਂ ਅਮਰਪਾਲ ਸਿੰਘ, ਜੰਡਿਆਲੀ ਤੋਂ ਜਗਨਪਾਲ ਸਿੰਘ, ਕੋਟ ਗੰਗੂ ਰਾਏ ਤੋਂ ਗੁਰਮੇਲ ਸਿੰਘ, ਕੂੰਮਕਲਾਂ ਤੋਂ ਹਰਪ੍ਰੀਤ ਕੌਰ, ਕਾਲਸ ਕਲਾਂ ਤੋਂ ਹਰਵਿੰਦਰ ਕੌਰ, ਕਟਾਣੀ ਕਲਾਂ ਤੋਂ ਪਰਮਜੀਤ ਕੌਰ, ਬਲੀਏਵਾਲ ਤੋਂ ਚਰਨਜੀਤ ਕੌਰ, ਭਮਾਂ ਕਲਾਂ ਤੋਂ ਜਸਬੀਰ ਸਿੰਘ, ਬਾਜੜਾ ਤੋਂ ਬਿੱਟੂ ਬਲਜੋਤ, ਮਿਹਰਬਾਨ ਤੋਂ ਦਵਿੰਦਰ ਪਾਲ ਸਿੰਘ, ਮਾਂਗਟ ਤੋਂ ਬੁੱਧਰਾਮ, ਗੋਬਿੰਦਗੜ੍ਹ ਤੋਂ ਮਨਦੀਪ ਕੌਰ, ਕਾਕੋਵਾਲ ਤੋਂ ਬਲਵੀਰ ਕੌਰ, ਬੌਂਕੜ ਗੁਜਰਾਂ ਤੋਂ ਗੁਰਦੀਪ ਸਿੰਘ, ਭੋਲਾਪੁਰ ਤੋਂ ਜਗਮੋਹਣ ਸਿੰਘ, ਰਾਮਗੜ੍ਹ ਤੋਂ ਕੁਲਵੰਤ ਸਿੰਘ, ਢੇਰੀ ਤੋਂ ਜੋਗਿੰਦਰ ਸਿੰਘ, ਕੱਕਾ ਤੋਂ ਦੀਪਾ ਸਿੰਘ, ਮੱਤੇਵਾੜਾ ਤੋਂ ਵੀਰਪਾਲ ਸਿੰਘ, ਮਾਛੀਆਂ ਤੋਂ ਹਰਪ੍ਰੀਤ ਸਿੰਘ, ਗੁਰੂ ਨਾਨਕ ਨਗਰ ਤੋਂ ਲਖਵਿੰਦਰ ਸਿੰਘ, ਭਾਮੀਆਂ ਕਲਾਂ ਤੋਂ ਜਸਵਿੰਦਰ ਸਿੰਘ, ਮੰਗਲੀ ਉਚੀ ਤੋਂ ਸੁਖਵਿੰਦਰ ਸਿੰਘ, ਭਾਮੀਆ ਖੁਰਦ ਤੋਂ ਗੁਰਮੀਤ ਸਿੰਘ ਰੰਗਰੇਟਾ, ਸੀੜਾ ਤੋਂ ਵਰਿੰਦਰ ਸਿੰਘ, ਬੂਥਗੜ੍ਹ ਬਨਜਾਰਾਂ ਤੋਂ ਸਰਬਜੀਤ ਸਿੰਘ, ਨਾਮਦੇਵ ਕਲੋਨੀ ਤੋਂ ਮਨਜੀਤ ਕੌਰ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ।
