ਘੁਮਾਣਾ ਦੰਗਲ ’ਚ ਅਜੈ ਕੈਥਲ ਨੇ ਜਿੱਤੀ ਝੰਡੀ ਦੀ ਕੁਸ਼ਤੀ
ਰਾਹੋਂ ਰੋਡ ’ਤੇ ਪੈਂਦੇ ਪਿੰਡ ਘੁਮਾਣਾ ਵਿੱਚ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਨਪੁਰ ਬੇਟ, ਬਹਾਦਰਪੁਰ, ਰਹੀਮਾਬਾਦ ਕਲਾਂ, ਮੰਡ ਉਧੋਵਾਲ, ਉਧੋਵਾਲ ਕਲਾਂ ਵਲੋਂ ਸਾਂਝੇ ਰੂਪ ਵਿੱਚ ਦੰਗਲ ਮੇਲਾ ਕਰਵਾਇਆ ਗਿਆ ਜਿਸ ਵਿਚ 80 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਜੌਹਰ ਦਿਖਾ ਲੋਕਾਂ ਤੋਂ ਵਾਹ-ਵਾਹ ਖੱਟੀ। ਉਸਤਾਦ ਪਹਿਲਵਾਨ ਭੁਪਿੰਦਰਪਾਲ ਜਾਡਲਾ ਦੀ ਦੇਖਰੇਖ ਅਤੇ ਪ੍ਰਧਾਨ ਧਰਮਵੀਰ ਸਿੰਘ ਫੌਜੀ ਸਰਪੰਚ ਦੀ ਅਗਵਾਈ ਹੇਠ ਹੋਏ ਦੰਗਲ ਮੇਲੇ ’ਚ ਝੰਡੀ ਦੀ ਕੁਸ਼ਤੀ ਅਜੈ ਕੈਥਲ ਨੇ ਗੁਰਮੀਤ ਦਿੱਲੀ ਨੂੰ ਹਰਾਇਆ। ਦੂਜੇ ਨੰਬਰ ਦੀ ਕੁਸ਼ਤੀ ਵਿਚ ਮਿੰਦਾ ਪਠਾਨਕੋਟ ਨੇ ਬੱਗਾ ਕੁਹਾਲੀ ਨੂੰ ਚਿੱਤ ਕੀਤਾ। ਤੀਜੇ ਨੰਬਰ ਦੀ ਕੁਸ਼ਤੀ ਵਿਚ ਸੁੱਖ ਮੰਡ ਚੌਂਤਾ ਨੇ ਰਿੱਕੀ ਪਠਾਨਕੋਟ ਨੂੰ ਹਰਾਇਆ। ਜੇਤੂ ਪਹਿਲਵਾਨਾਂ ਨੂੰ ਬਲਵੀਰ ਸਿੰਘ ਉਧੋਵਾਲ ਕਲਾਂ ਵਲੋਂ ਦਿੱਤਾ ਗਿਆ ਮੋਟਰਸਾਈਕਲ ਅਤੇ ਪ੍ਰਬੰਧਕ ਕਮੇਟੀ ਵਲੋਂ ਸੈਪਲੰਡਰ ਮੋਟਰਸਾਈਕਲ ਤੇ ਨਕਦ ਰਾਸ਼ੀ ਦੇਣ ਦੀ ਰਸਮ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਰਮਵੀਰ ਸਿੰਘ ਫੌਜੀ, ਬਿੱਟੂ ਸਰਪੰਚ ਖਾਨਪੁਰ, ਪਾਲੀ ਸਰਪੰਚ ਰਹੀਮਾਬਾਦ ਕਲਾਂ, ਮੋਹਣ ਲਾਲ, ਰਾਜ ਕੁਮਾਰ, ਰਮੇਸ਼ ਲਾਲ, ਸਤਪਾਲ ਮਿਸਤਰੀ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਗੁਰਨਾਮ ਸਿੰਘ, ਗੁਰਦੀਪ ਸਿੰਘ ਮਾਨ, ਜੀਵਨ ਲਾਲ, ਰਜਿੰਦਰ ਕੁਮਾਰ, ਗੋਪੀ ਬਾਲੀ, ਸੁੱਖਾ ਮਾਨ, ਡਾ. ਪਰਵੀਨ ਬਾਲੀ, ਸਿਮਰਨਜੀਤ ਸਿੰਘ, ਕਮਲ ਮਿਸਤਰੀ, ਪ੍ਰਿਤਪਾਲ ਭੱਟੀ, ਜੋਰਾ ਸਿੰਘ, ਗੁਰਬਖ਼ਸ ਸਿੰਘ, ਗੁਰਜੀਤ ਸਿੰਘ, ਬੰਤ ਸਿੰਘ ਸਾਬਕਾ ਸਰਪੰਚ, ਗੁਲਜ਼ਾਰ ਸਿੰਘ ਢਿੱਲੋਂ ਨੇ ਅਦਾ ਕੀਤੀ। ਦੰਗਲ ਮੇਲੇ ਦਾ ਅੱਖੀ ਡਿੱਠਾ ਹਾਲ ਗੋਰਾ ਰੱਬੋਂ ਨੇ ਸੁਣਾਇਆ ਜਦਕਿ ਸਟੇਜ ਦੀ ਕਾਰਵਾਈ ਗਾਇਕ ਪ੍ਰੀਤ ਪ੍ਰੀਤ ਜਿਓਣੇਵਾਲ ਨੇ ਨਿਭਾਈ। ਆਈਆਂ ਸੰਗਤਾਂ ਲਈ ਸੰਤ ਬਾਬਾ ਪਿਆਰਾ ਗੁਰਨਾਮ ਸਿੰਘ ਵਲੋਂ ਦੁੱਧ ਦਾ ਲੰਗਰ ਲਗਾਇਆ ਗਿਆ। ਹਾਸਰਸ ਕਲਾਕਾਰ ਜਸਪਾਲ ਹੰਸ ਨੇ ਲੋਕਾਂ ਨੂੰ ਖੂਬ ਹਸਾਇਆ। ਮੇਲੇ ਦੇ ਅਖੀਰ ਵਿਚ ਪਹਿਲਵਾਨਾਂ, ਦਰਸ਼ਕਾਂ ਦਾ ਪ੍ਰਧਾਨ ਧਰਮਵੀਰ ਸਿੰਘ ਫੌਜੀ ਨੇ ਧੰਨਵਾਦ ਪ੍ਰਗਟਾਇਆ।