ਕਾਲਜ ਵਿੱਚ ਏਡਜ਼ ਜਾਗਰੂਕਤਾ ਪ੍ਰੋਗਰਾਮ
ਸਥਾਨਕ ਸਨਮਤੀ ਸਰਕਾਰੀ ਸਾਇੰਸ ਤੇ ਖੋਜ ਕਾਲਜ ਵਿੱਚ ਅੱਜ ਰੈੱਡ ਰਿਬਨ ਕਲੱਬ ਨੇ ਐੱਚ ਆਈ ਵੀ / ਏਡਜ਼ ਬਾਰੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ। ਇਸ ਮੌਕੇ ਕਾਲਜ ਦੇ ਡਾਇਰੈਕਟਰ ਪ੍ਰੋ. ਗੁਰਜਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਇਸ ਬਿਮਾਰੀ ਦੇ ਕਾਰਨਾਂ ਬਾਰੇ ਜਾਣੂ...
Advertisement
ਸਥਾਨਕ ਸਨਮਤੀ ਸਰਕਾਰੀ ਸਾਇੰਸ ਤੇ ਖੋਜ ਕਾਲਜ ਵਿੱਚ ਅੱਜ ਰੈੱਡ ਰਿਬਨ ਕਲੱਬ ਨੇ ਐੱਚ ਆਈ ਵੀ / ਏਡਜ਼ ਬਾਰੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ। ਇਸ ਮੌਕੇ ਕਾਲਜ ਦੇ ਡਾਇਰੈਕਟਰ ਪ੍ਰੋ. ਗੁਰਜਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਇਸ ਬਿਮਾਰੀ ਦੇ ਕਾਰਨਾਂ ਬਾਰੇ ਜਾਣੂ ਕਰਾਇਆ ਅਤੇ ਇਸ ਤੋਂ ਬਚਾਅ ਬਾਰੇ ਵਿਚਾਰ ਸਾਂਝੇ ਕੀਤੇ। ਗੁਰਜੋਤ ਕੌਰ, ਸੁਖਬੀਰ ਕੌਰ ਅਤੇ ਅਰਸ਼ ਸ਼ਰਮਾ ਨੇ ਏਡਜ਼ ਬਾਰੇ ਭਾਸ਼ਣਾਂ ਰਾਹੀਂ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਵਾਈਸ ਡਾਇਰੈਕਟਰ ਪ੍ਰੋ. ਨਿਧੀ ਮਹਾਜਨ ਨੇ ਵਿਦਿਆਰਥੀਆਂ ਨੂੰ ਇਸ ਬਿਮਾਰੀ ਬਾਰੇ ਜਾਗਰੂਕ ਰਹਿਣ ਲਈ ਪ੍ਰੇਰਿਆ। ਇਹ ਪ੍ਰੋਗਰਾਮ ਕਨਵੀਨਰ ਪ੍ਰੋ. ਸਰਬਜੋਤ ਬੇਦੀ ਅਤੇ ਕਮੇਟੀ ਮੈਂਬਰਾਂ ਪ੍ਰੋ. ਕਿਰਨਜੀਤ ਕੌਰ ਅਤੇ ਪ੍ਰੋ. ਆਕਾਸ਼ਦੀਪ ਕੌਰ ਵੱਲੋਂ ਕੀਤਾ ਗਿਆ ਸੀ।
Advertisement
Advertisement
