ਮੌਸਮ ਵਿਗਿਆਨ ਬਾਰੇ ਵਿਚਾਰ-ਚਰਚਾ
ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਆਪਣੇ ਭਾਸ਼ਣ ਵਿਚ ਖੇਤੀ ਮੌਸਮ ਵਿਗਿਆਨ ਦੇ ਖੇਤੀਬਾੜੀ ਲਈ ਵਧਦੇ ਮਹੱਤਵ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੀ ਡਿਜ਼ੀਟਲ ਜ਼ਿੰਦਗੀ ਵਿਚ ਸੂਚਨਾਵਾਂ ਵਿਸ਼ੇਸ਼ ਕਰਕੇ ਮੌਸਮ ਸਬੰਧੀ ਸੂਚਨਾਵਾਂ ਦੀ ਲੋੜ ਵਧੀ ਹੈ। ਖੇਤੀ ਮੌਸਮ ਵਿਗਿਆਨ ਵਿਭਾਗ ਦੇ ਮੁਖੀ ਡਾ. ਪਵਨੀਤ ਕੌਰ ਕਿੰਗਰਾ ਨੇ ਸਭ ਦਾ ਸਵਾਗਤ ਕਰਦਿਆਂ ਸਰਵ ਭਾਰਤੀ ਸਾਂਝੇ ਖੋਜ ਪ੍ਰਾਜੈਕਟ ਦੀਆਂ ਗਤੀਵਿਧੀਆਂ ਅਤੇ ਇਸ ਦੇ ਪ੍ਰਭਾਵ ਸਬੰਧੀ ਚਰਚਾ ਕੀਤੀ।
ਪ੍ਰਾਜੈਕਟ ਦੇ ਕੋਆਰਡੀਨੇਟਰ ਡਾ. ਐੱਸ ਕੇ ਬੱਲ ਨੇ ਕਿਹਾ ਕਿ ਕਿਸਾਨੀ ਸਮਾਜ ਦੀ ਬਿਹਤਰੀ ਲਈ ਨਵੀਆਂ ਮੌਸਮ ਵਿਗਿਆਨਕ ਖੋਜਾਂ ਅਤੇ ਤਕਨੀਕਾਂ ਦੀ ਸਾਰਥਕਤਾ ਦੀ ਪਛਾਣ ਹਿੱਤ ਇਹ ਵਿਚਾਰ-ਚਰਚਾ ਸਫ਼ਲਤਾ ਨਾਲ ਨੇਪਰੇ ਚੜੀ ਹੈ। ਡਾ. ਬੱਲ ਨੇ ਆਸ ਪ੍ਰਗਟਾਈ ਕਿ ਇਸ ਵਿਚਾਰ-ਚਰਚਾ ਦੀ ਰੌਸ਼ਨੀ ਵਿਚ ਖੇਤੀ ਮੌਸਮ ਵਿਗਿਆਨ ਸੂਚਨਾਵਾਂ ਦੇ ਪ੍ਰਸਾਰਨ ਲਈ ਸਾਰਥਕ ਕਦਮ ਚੁੱਕੇਗਾ। ਭਾਗ ਲੈਣ ਵਾਲਿਆਂ ਨੂੰ ਪ੍ਰਮਾਣ ਪੱਤਰ ਵੰਡੇ ਗਏ। ਡਾ. ਪੀ ਕੇ ਸਿੱਧੂ ਨੇ ਸਮਾਰੋਹ ਦਾ ਸੰਚਾਲਨ ਕੀਤਾ ਅਤੇ ਐੱਸ ਐੱਸ ਸੰਧੂ ਨੇ ਧੰਨਵਾਦ ਦੇ ਸ਼ਬਦ ਕਹੇ।
