ਖੇਤੀ ਜੰਗਲਾਤ ਉਤਸ਼ਾਹਿਤ ਕਰਨ ਲਈ ਸਮਝੌਤਾ
ਖੇਤੀ ਜੰਗਲਾਤ ਨੂੰ ਉਤਸ਼ਾਹਿਤ ਕਰਨ ਲਈ ਉਦਯੋਗ ਅਤੇ ਅਕਾਦਮਿਕ ਸੰਸਥਾਵਾਂ ਵਿਚਕਾਰ ਸਹਿਯੋਗ ਦੀ ਦਿਸ਼ਾ ਵਿੱਚ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਅਤੇ ਰੁਚੀਰਾ ਪੇਪਰਜ਼ ਲਿਮਟਿਡ ਵਿਚਕਾਰ ਸਮਝੌਤਾ ਹੋਇਆ। ਇਸ ਸਮਝੌਤੇ ਨਾਲ ਵਪਾਰਕ ਸਫੈਦੇ ਦੇ ਕਲੋਨ ਅਤੇ ਹੋਰ ਤੇਜ਼ੀ ਨਾਲ ਵਧਣ ਵਾਲੇ ਰੁੱਖਾਂ ਦੀ...
Advertisement
ਖੇਤੀ ਜੰਗਲਾਤ ਨੂੰ ਉਤਸ਼ਾਹਿਤ ਕਰਨ ਲਈ ਉਦਯੋਗ ਅਤੇ ਅਕਾਦਮਿਕ ਸੰਸਥਾਵਾਂ ਵਿਚਕਾਰ ਸਹਿਯੋਗ ਦੀ ਦਿਸ਼ਾ ਵਿੱਚ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਅਤੇ ਰੁਚੀਰਾ ਪੇਪਰਜ਼ ਲਿਮਟਿਡ ਵਿਚਕਾਰ ਸਮਝੌਤਾ ਹੋਇਆ। ਇਸ ਸਮਝੌਤੇ ਨਾਲ ਵਪਾਰਕ ਸਫੈਦੇ ਦੇ ਕਲੋਨ ਅਤੇ ਹੋਰ ਤੇਜ਼ੀ ਨਾਲ ਵਧਣ ਵਾਲੇ ਰੁੱਖਾਂ ਦੀ ਵੱਡੀ ਪੱਧਰ ’ਤੇ ਖੋਜ ਦੇ ਵਿਕਾਸ ’ਤੇ ਜ਼ੋਰ ਦਿੱਤਾ ਜਾਵੇਗਾ। ਰੁਚਿਕਾ ਪੇਪਰਜ਼, ਯੂਨੀਵਰਸਿਟੀ ਦੇ ਖੇਤੀ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਨੂੰ ਖੋਜ ਲਈ ਮਾਲੀ ਮਦਦ ਮੁਹੱਈਆ ਕਰਵਾਏਗੀ। ਇਸ ਕਾਰਜ ਵਿੱਚ ਭੂਮੀ ਵਿਗਿਆਨ ਵਿਭਾਗ ਦੇ ਵਿਗਿਆਨੀਆਂ ਵੱਲੋਂ ਕਲੋਨ ਸਫੈਦੇ ਦੇ ਵਿਕਾਸ ਦੇ ਨਾਲ-ਨਾਲ ਪੇਪਰ ਮਿੱਲ ਵੱਲੋਂ ਵਰਤੇ ਪਾਣੀ ਦੀ ਸੁਧਾਈ ਤੋਂ ਬਾਅਦ ਵਰਤੋਂ ਯੋਗਤਾ ਦਾ ਮੁਲਾਂਕਣ ਕਰਨ ਦਾ ਕਾਰਜ ਵੀ ਕੀਤਾ ਜਾਵੇਗਾ। ਇਸ ਸਮਝੌਤੇ ’ਤੇ ਪੀ ਏ ਯੂ ਦੀ ਤਰਫੋਂ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਪੇਪਰ ਮਿੱਲ ਵੱਲੋਂ ਸਹਿਯੋਗੀ ਜਨਰਲ ਮੈਨੇਜਰ ਸ਼ਲਭ ਭਾਰਦਵਾਜ ਨੇ ਦਸਤਖਤ ਕੀਤੇ। ਡਾ. ਢੱਟ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਖੇਤੀ ਜੰਗਲਾਤ ਦੇ ਵਿਕਾਸ ਦਾ ਵਪਾਰਕ ਮਾਡਲ ਸਥਿਰ ਖੇਤੀ ਨੂੰ ਵਧਾਉਣ ਲਈ ਵਿਕਸਿਤ ਕੀਤਾ ਗਿਆ ਹੈ ਜੋ ਨਾ ਸਿਰਫ ਲਾਹੇਵੰਦ ਹੈ ਬਲਕਿ ਵਾਤਾਵਰਨ ਪੱਖੀ ਅਤੇ ਵਧੇਰੇ ਮੁਨਾਫੇ ਵਾਲਾ ਵੀ ਹੈ।
Advertisement
Advertisement
