ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੱਕਰੀ ਦੇ ਦੁੱਧ ਤੋਂ ਪਨੀਰ ਬਣਾਉਣ ਬਾਰੇ ਸਮਝੌਤਾ ਸਹੀਬੰਦ

ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਨੇ ਪੰਜਾਬ ਵਿੱਚ ਬੱਕਰੀ ਦੇ ਦੁੱਧ ਤੋਂ ਪਨੀਰ (ਛੇਵਰੇ) ਬਣਾਉਣ ਅਤੇ ਪ੍ਰਚਾਰ ਲਈ ਗ੍ਰੀਨ ਪਾਕੇਟਸ ਨਾਲ ਸਮਝੌਤਾ ਸਹੀਬੰਦ ਕੀਤਾ। ਸਮਝੌਤੇ ’ਤੇ ਗ੍ਰੀਨ ਪਾਕੇਟਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਭੁਪਿੰਦਰ ਸਿੰਘ ਬਰਾੜ ਅਤੇ...
ਸਮਝੌਤਾ ਪੱਤਰ ’ਤੇ ਹਸਤਾਖਰ ਕਰਨ ਮੌਕੇ ਵੈਟਰਨਰੀ ’ਵਰਸਿਟੀ ਅਤੇ ਕੰਪਨੀ ਦੇ ਅਧਿਕਾਰੀ।
Advertisement
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਨੇ ਪੰਜਾਬ ਵਿੱਚ ਬੱਕਰੀ ਦੇ ਦੁੱਧ ਤੋਂ ਪਨੀਰ (ਛੇਵਰੇ) ਬਣਾਉਣ ਅਤੇ ਪ੍ਰਚਾਰ ਲਈ ਗ੍ਰੀਨ ਪਾਕੇਟਸ ਨਾਲ ਸਮਝੌਤਾ ਸਹੀਬੰਦ ਕੀਤਾ। ਸਮਝੌਤੇ ’ਤੇ ਗ੍ਰੀਨ ਪਾਕੇਟਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਭੁਪਿੰਦਰ ਸਿੰਘ ਬਰਾੜ ਅਤੇ ਵੈਟਰਨਰੀ ਯੂਨੀਵਰਸਿਟੀ ਦੇ ਖੋਜ ਨਿਰਦੇਸ਼ਕ ਡਾ. ਪਰਕਾਸ਼ ਸਿੰਘ ਬਰਾੜ ਨੇ ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ, ਡੀਨ ਕਾਲਜ ਆਫ਼ ਡੇਅਰੀ ਐਂਡ ਫੂਡ ਸਾਇੰਸ ਟੈਕਨਾਲੋਜੀ ਡਾ. ਐੱਸ ਕੇ ਉੱਪਲ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਵਿੰਦਰ ਸਿੰਘ ਗਰੇਵਾਲ ਅਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਇਕਰਾਰਨਾਮੇ ’ਤੇ ਹਸਤਾਖ਼ਰ ਕੀਤੇ। ਇਸ ਸਮਝੌਤੇ ਤਹਿਤ ਯੂਨੀਵਰਸਿਟੀ ਆਪਣੇ ਕਾਲਜ ਆਫ਼ ਡੇਅਰੀ ਐਂਡ ਫੂਡ ਸਾਇੰਸ ਟੈਕਨਾਲੋਜੀ ਰਾਹੀਂ ਤਕਨੀਕੀ ਜਾਣਕਾਰੀ, ਹੱਥੀਂ ਸਿਖਲਾਈ ਤੇ ਸਲਾਹ-ਮਸ਼ਵਰਾ ਅਤੇ ਇੱਕ ਸਾਲ ਦੀ ਇਨਕਿਊਬੇਸ਼ਨ ਸਹਾਇਤਾ ਪ੍ਰਦਾਨ ਕਰੇਗੀ। ਇਸ ਸਹਿਯੋਗ ਦਾ ਉਦੇਸ਼ ਬੱਕਰੀ ਦੇ ਦੁੱਧ ਤੋਂ ਪਨੀਰ ਬਣਾਉਣ ਨੂੰ ਉਤਸ਼ਾਹਿਤ ਕਰਨਾ, ਬੱਕਰੀ ਦੇ ਦੁੱਧ ਦੀ ਪ੍ਰਕਿਰਿਆ ਵਿੱਚ ਉਦਮਤਾ ਨੂੰ ਹੁਲਾਰਾ ਦੇਣਾ ਹੈ। ਡਾ. ਗਿੱਲ ਨੇ ਇਸ ਪਹਿਲਕਦਮੀ ਲਈ ਟੀਮ ਨੂੰ ਵਧਾਈ ਦਿੱਤੀ ਅਤੇ ਪੰਜਾਬ ਦੇ ਪਸ਼ੂਧਨ ਖੇਤਰ ਨੂੰ ਵਿਭਿੰਨਤਾ ਮੁਖੀ ਬਣਾਉਣ ਵਿੱਚ ਬੱਕਰੀ ਉਦਮੀਆਂ ਦੀ ਭੂਮਿਕਾ ਨੂੰ ਉਜਾਗਰ ਕੀਤਾ। ਡਾ. ਗਰੇਵਾਲ ਨੇ ਕਿਹਾ ਕਿ ਯੂਨੀਵਰਸਿਟੀ ਸਿਖਲਾਈ ਅਤੇ ਉਸ ਦੇ ਬਾਅਦ ਪੂਰਨ ਸਹਿਯੋਗ ਅਤੇ ਮਾਹਰ ਮਾਰਗਦਰਸ਼ਨ ਪ੍ਰਦਾਨ ਕਰਨਾ ਜਾਰੀ ਰੱਖੇਗੀ।

Advertisement
Advertisement
Show comments