ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਾਰਾ ਡਿੱਗਣ ਮਗਰੋਂ ਸਵੇਰ-ਸ਼ਾਮ ਠੰਢ ਨੇ ਜ਼ੋਰ ਫੜਿਆ

ਲੁਧਿਆਣਾ ਵਿੱਚ ਘੱਟੋ-ਘੱਟ ਤਾਪਮਾਨ 16.4 ਰਿਹਾ; ਮੌਸਮ ਸਾਫ਼ ਰਹਿਣ ਦੀ ਪੇਸ਼ੀਨਗੋਈ
ਧੁਆਂਖੀ ਧੁੰਦ ਦੌਰਾਨ ਆਪਣੀਆਂ ਮੰਜ਼ਿਲਾਂ ਵੱਲ ਵਧਦੇ ਰਾਹਗੀਰ। -ਫੋਟੋ: ਧੀਮਾਨ
Advertisement

ਸੂਬੇ ਦੇ ਹੋਰਨਾਂ ਜ਼ਿਲ੍ਹਿਆਂ ਤੋਂ ਗਰਮ ਰਹਿਣ ਵਾਲੇ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਸਵੇਰੇ-ਸ਼ਾਮ ਠੰਢ ਵਿੱਚ ਵਾਧਾ ਹੋਇਆ ਹੈ। ਅੱਜ ਵੀ ਸਵੇਰ ਸਮੇਂ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਧੁੰਦ ਦੀ ਹਲਕੀ ਚਾਦਰ ਛਾਈ ਰਹੀ। ਕਈ ਲੋਕਾਂ ਦਾ ਮੰਨਣਾ ਹੈ ਕਿ ਦੀਵਾਲੀ ਦੇ ਤਿਉਹਾਰ ਮੌਕੇ ਚਲਾਏ ਪਟਾਕਿਆਂ ਅਤੇ ਕਿਸਾਨਾਂ ਵੱਲੋਂ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੇ ਵਧ ਰਹੇ ਕੇਸਾਂ ਕਰਕੇ ਪ੍ਰਦੂਸ਼ਣ ਵਿੱਚ ਵਾਧਾ ਹੋਇਆ ਹੈ ਜੋ ਧੁੰਦ ਦਾ ਭੁਲੇਖਾ ਪਾ ਰਿਹਾ ਹੈ।

ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਸਵੇਰੇ-ਸ਼ਾਮ ਧੁੰਦ/ ਧੁੰਏ ਦੀ ਚਾਦਰ ਵਿਛੀ ਹੋਈ ਦੇਖੀ ਜਾ ਸਕਦੀ ਹੈ। ਇਹ ਧੂੰਆਂ ਕੁੱਝ ਦਿਨ ਪਹਿਲਾਂ ਲੰਘੀ ਦੀਵਾਲੀ ਅਤੇ ਹੋਰ ਤਿਆਰਾਂ ਦੌਰਾਨ ਲੋਕਾਂ ਵੱਲੋਂ ਚਲਾਏ ਪਟਾਕਿਆਂ ਅਤੇ ਅੱਜ-ਕਲ੍ਹ ਕਈ ਕਿਸਾਨਾਂ ਵੱਲੋਂ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਕਰਕੇ ਹੋਇਆ ਮੰਨਿਆ ਜਾ ਰਿਹਾ ਹੈ। ਲੁਧਿਆਣਾ ਵਿੱਚ ਅੱਜ ਵੀ ਸੰਘਣੇ ਧੂੰਏਂ ਅਤੇ ਧੁੰਦ ਕਰਕੇ ਮੌਸਮ ਬੱਦਲਵਾਈ ਵਾਲਾ ਜਾਪ ਰਿਹਾ ਸੀ। ਮੁੱਖ ਸੜਕਾਂ ’ਤੇ ਦੋ ਪਹੀਆ ਵਾਹਨ ਚਾਲਕਾਂ ਨੂੰ ਆਪੋ-ਆਪਣੀ ਮੰਜ਼ਿਲ ਤੱਕ ਜਾਣ ਲਈ ਪ੍ਰੇਸ਼ਾਨੀ ਵੀ ਝੱਲਣੀ ਪਈ। ਕਈ ਇਲਾਕਿਆਂ ਵਿੱਚ ਇਹ ਧੂੰਆਂ/ਧੁੰਦ ਇੰਨੀ ਸੰਘਣੀ ਸੀ ਕਿ ਕੁੱਝ ਕੁ ਮੀਟਰ ਤੱਕ ਦੇਖਣਾ ਵੀ ਮੁਸ਼ਕਲ ਹੋ ਰਿਹਾ ਸੀ।

Advertisement

ਪੀ ਏ ਯੂ ਦੇ ਮੌਸਮ ਵਿਭਾਗ ਅਨੁਸਾਰ ਅੱਜ ਲੁਧਿਆਣਾ ਵਿੱਚ ਘੱਟ ਤੋਂ ਘੱਟ ਤਾਪਮਾਨ 16.4 ਅਤੇ ਵੱਧ ਤੋਂ ਵੱਧ ਤਾਪਮਾਨ 29.4 ਦਰਜ ਕੀਤਾ ਗਿਆ। ਮਾਹਿਰਾਂ ਅਨੁਸਾਰ ਆਉਂਦੇ 24 ਘੰਟਿਆਂ ਵਿੱਚ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੌਸਮ ਸਾਫ਼ ਅਤੇ ਖੁਸ਼ਕ ਰਹਿਣ ਦੀ ਸਭਾਵਨਾ ਹੈ। ਦੂਜੇ ਪਾਸੇ ਸਵੇਰੇ ਅਤੇ ਰਾਤ ਸਮੇਂ ਠੰਢੀਆਂ ਹਵਾਵਾਂ ਚੱਲਣ ਕਰਕੇ ਸਨਅਤੀ ਸ਼ਹਿਰ ਵਿੱਚ ਠੰਢ ਹੌਲੀ-ਹੌਲੀ ਪੈਰ ਪਸਾਰਨ ਲੱਗ ਗਈ ਹੈ।

Advertisement
Show comments