ਨੇਤਰਹੀਣਾਂ ਦੇ ਅਧਿਆਪਕਾਂ ਲਈ ਕੋਰਸ ’ਚ ਦਾਖ਼ਲਾ ਸ਼ੁਰੂ
ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਜੂਨ
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਅਧੀਨ ਸਰਕਾਰੀ ਸੰਸਥਾਨ ‘ਟਰੇਨਿੰਗ ਸੈਂਟਰ ਫਾਰ ਟੀਚਰ ਆਫ਼ ਦਿ ਵਿਜੂਅਲੀ ਹੈਂਡੀਕੈਪਡ (ਟੀ.ਸੀ.ਟੀ.ਵੀ.ਐੱਚ.) ਬਰੇਲ ਭਵਨ, ਜਮਾਲਪੁਰ ਵਿੱਚ ਦੋ ਸਾਲਾ ਕੋਰਸ ਲਈ ਦਾਖਲਾ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਡਿਪਲੋਮਾ ਇਨ ਸਪੈਸ਼ਲ ਐਜੂਕੇਸ਼ਨ (ਵਿਜ਼ੂਅਲੀ ਇਮਪੇਅਰਮੈਂਟ) ਵਿੱਚ ਉਮੀਦਵਾਰ 12 ਜੁਲਾਈ ਤੱਕ ਦਾਖ਼ਲਾ ਲੈ ਸਕਦੇ ਹਨ।
ਨੇਤਰਹੀਣਾਂ ਦੇ ਅਧਿਆਪਕਾਂ ਲਈ ਸਿਖਲਾਈ ਕੇਂਦਰ ਦੇ ਕੋਰਸ ਕੋ-ਆਰਡੀਨੇਟਰ ਅਮਨਦੀਪ ਸਿੰਘ ਬੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਿਖਲਾਈ ਕੇਂਦਰ ਰਿਹੈਬਿਲੀਟੇਸ਼ਨ ਕੌਂਸਲ ਆਫ ਇੰਡੀਆ, ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਹੈ। ਡਿਪਲੋਮਾ ਇਨ ਸਪੈਸ਼ਲ ਐਜੂਕੇਸ਼ਨ (ਵਿਜ਼ੂਅਲ ਇਮਪੇਅਰਮੈਂਟ) ਲਈ ਕੁੱਲ 35 ਸੀਟਾਂ ਹਨ ਜਿਨ੍ਹਾਂ ਵਿੱਚ ਦਾਖਲੇ ਲਈ 12 ਜੁਲਾਈ ਤੱਕ ਅਪਲਾਈ ਕੀਤਾ ਜਾ ਸਕਦਾ ਹੈ।
ਸ੍ਰੀ ਬੱਲ ਨੇ ਦੱਸਿਆ ਕਿ ਇਹ ਕੋਰਸ ਪ੍ਰਾਇਮਰੀ ਅਧਿਆਪਕ ਲਈ ਈ.ਟੀ.ਟੀ. ਅਤੇ ਜੇ.ਬੀ.ਟੀ. ਕੋਰਸ ਦੇ ਬਰਾਬਰ ਹੈ। ਇਸ ਤੋਂ ਇਲਾਵਾ ਰਾਖਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ 12ਵੀਂ ਪਾਸ ਅੰਕਾਂ ਵਿੱਚ 5 ਪ੍ਰਤੀਸ਼ਤ ਦੀ ਛੋਟ ਦਿੱਤੀ ਜਾਵੇਗੀ। ਦਾਖ਼ਲੇ ਲਈ ਚਾਹਵਾਨ ਉਮੀਦਵਾਰ nber-rehabcouncil.gov.in ’ਤੇ ਵਿਜਿਟ ਕਰ ਸਕਦੇ ਹਨ ਜਾਂ ਸੈਂਟਰ ਦੇ ਮੋਬਾਈਲ ਨੰਬਰ 94639-12909, 97791-55201, 94640-77740 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।