ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲੁਧਿਆਣਾ-ਬਠਿੰਡਾ ਮਾਰਗ ਨੇੜੇ ਡੂੰਘਾ ਟੋਆ ਪੁੱਟਣ ਵਾਲਿਆਂ ਵਿਰੁੱਧ ਕਾਰਵਾਈ ਮੰਗੀ

ਇੱਥੇ ਨੂਰਾਮਾਹੀ ਬੱਸ ਅੱਡੇ ਨੇੜੇ ਹੀ ਲੁਧਿਆਣਾ-ਬਠਿੰਡਾ ਰਾਜ ਮਾਰਗ ਉਪਰ ਇੱਕ ਨਿੱਜੀ ਕੰਪਨੀ ਵੱਲੋਂ ਪੁੱਟਿਆ ਵੱਡਾ ਟੋਆ ਪਿਛਲੇ ਇਕ ਮਹੀਨੇ ਤੋਂ ਲੋਕਾਂ ਦੀ ਜਾਨ ਲਈ ਖ਼ਤਰਾ ਬਣਿਆ ਹੋਇਆ ਹੈ। ਕਰੀਬ 15 ਫ਼ੁੱਟ ਡੂੰਘੇ ਅਤੇ 7 ਫ਼ੁੱਟ ਚੌੜੇ ਟੋਏ ਵਿੱਚ ਕੁਝ...
Advertisement

ਇੱਥੇ ਨੂਰਾਮਾਹੀ ਬੱਸ ਅੱਡੇ ਨੇੜੇ ਹੀ ਲੁਧਿਆਣਾ-ਬਠਿੰਡਾ ਰਾਜ ਮਾਰਗ ਉਪਰ ਇੱਕ ਨਿੱਜੀ ਕੰਪਨੀ ਵੱਲੋਂ ਪੁੱਟਿਆ ਵੱਡਾ ਟੋਆ ਪਿਛਲੇ ਇਕ ਮਹੀਨੇ ਤੋਂ ਲੋਕਾਂ ਦੀ ਜਾਨ ਲਈ ਖ਼ਤਰਾ ਬਣਿਆ ਹੋਇਆ ਹੈ। ਕਰੀਬ 15 ਫ਼ੁੱਟ ਡੂੰਘੇ ਅਤੇ 7 ਫ਼ੁੱਟ ਚੌੜੇ ਟੋਏ ਵਿੱਚ ਕੁਝ ਦਿਨ ਪਹਿਲਾਂ ਇੱਕ ਢੱਠਾ ਡਿੱਗਣ ਦੀ ਘਟਨਾ ਬਾਅਦ ਸ਼ਹਿਰ ਦੀ ਧਨਵੰਤਰੀ ਗਊਸ਼ਾਲਾ ਦੇ ਮੁੱਖ ਸੇਵਾਦਾਰ ਕੁਨਾਲ ਸ਼ਰਮਾ, ਵਿਜੈ ਮਿੱਤਲ, ਹਨੀਸ਼ ਕੁਮਾਰ, ਰਮਿੰਦਰ ਅਤੇ ਮਿਥਨ ਕੁਮਾਰ ਨੇ ਐੱਸ.ਡੀ.ਐੱਮ ਰਾਏਕੋਟ ਉਪਿੰਦਰਜੀਤ ਕੌਰ ਬਰਾੜ ਨੂੰ ਮੰਗ-ਪੱਤਰ ਦੇ ਕੇ ਜ਼ਿੰਮੇਵਾਰ ਅਧਿਕਾਰੀਆਂ ਅਤੇ ਨਿੱਜੀ ਕੰਪਨੀ ਦੇ ਕਰਿੰਦਿਆਂ ਵਿਰੁੱਧ ਵੀ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਐੱਸ.ਡੀ.ਐੱਮ ਬਰਾੜ ਨੇ ਵਫ਼ਦ ਦੇ ਆਗੂਆਂ ਨੂੰ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਦਾ ਭਰੋਸਾ ਦਿੱਤਾ ਹੈ।

ਗਊਸ਼ਾਲਾ ਦੇ ਸੇਵਾਦਾਰ ਕੁਨਾਲ ਸ਼ਰਮਾ ਨੇ ਦੱਸਿਆ ਕਿ ਡੂੰਘੇ ਟੋਏ ਵਿੱਚ ਢੱਠਾ ਡਿੱਗਣ ਦੀ ਘਟਨਾ ਤੋਂ ਬਾਅਦ ਕਰੇਨ ਦੀ ਮਦਦ ਨਾਲ ਬਾਹਰ ਉਸ ਨੂੰ ਬਾਹਰ ਕੱਢ ਕੇ ਜਾਨ ਬਚਾਈ ਗਈ ਸੀ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਇਸ ਖ਼ਤਰਨਾਕ ਟੋਏ ਬਾਰੇ ਕੋਈ ਕਾਰਵਾਈ ਤੋਂ ਪੱਲਾ ਝਾੜ ਦੇਣ ਬਾਅਦ ਉਨ੍ਹਾਂ ਸਿਵਲ ਪ੍ਰਸ਼ਾਸਨ ਤੋਂ ਕਾਰਵਾਈ ਲਈ ਮੰਗ ਪੱਤਰ ਦਿੱਤਾ ਹੈ।

Advertisement

 

Advertisement
Show comments