ਹਲਵਾਰਾ ਹਵਾਈ ਅੱਡਾ ਸ਼ੁਰੂ ਕਰਨ ’ਚ ਢਿੱਲ ਵਰਤਣ ਦਾ ਦੋਸ਼
ਕਾਂਗਰਸ ਪਾਰਟੀ ਦੇ ਵਰਕਰਾਂ ਦੀ ਇੱਥੇ ਅੱਜ ਹੋਈ ਮੀਟਿੰਗ ਵਿੱਚ ਕੇਂਦਰ ਅਤੇ ‘ਆਪ’ ਸਰਕਾਰ ’ਤੇ ਹਲਵਾਰਾ ਹਵਾਈ ਅੱਡਾ ਸ਼ੁਰੂ ਕਰਨ ਵਿੱਚ ਜਾਣਬੁੱਝ ਕੇ ਢਿੱਲ ਵਰਤਣ ਦਾ ਦੋਸ਼ ਲਾਇਆ ਗਿਆ ਰਹੀਆਂ ਹਨ
ਸੀਨੀਅਰ ਕਾਂਗਰਸੀ ਆਗੂ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓ ਬੀ ਸੀ) ਇੰਚਾਰਜ ਹਿਮਾਚਲ ਪ੍ਰਦੇਸ਼ ਦੀ ਸਰਪ੍ਰਸਤੀ ਹੇਠ ਹੋਈ ਮੀਟਿੰਗ ਦੌਰਾਨ ਪਵਨ ਦੀਵਾਨ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਜਦਕਿ ਸੀਨੀਅਰ ਕਾਂਗਰਸੀ ਆਗੂ ਰਵਿੰਦਰ ਸਿਆਣ ਦਾ ਕੈਨੇਡਾ ਤੋਂ ਪਰਤਣ ’ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ।
ਮੀਟਿੰਗ ਦੌਰਾਨ ਸ੍ਰੀ ਬਾਵਾ ਨੇ ਹਲਵਾਰਾ ਏਅਰਪੋਰਟ ਆਮ ਲੋਕਾਂ ਲਈ ਸ਼ੁਰੂ ਕਰਨ ਵਿੱਚ ਕੇਂਦਰ ਅਤੇ ‘ਆਪ’ ਸਰਕਾਰ ਵੱਲੋਂ ਜਾਣਬੁੱਝ ਕੇ ਵਰਤੀ ਜਾ ਰਹੀ ਢਿੱਲ ਦੀ ਨਿਖਧੀ ਕੀਤੀ। ਉਨ੍ਹਾਂ ਕਿਹਾ ਕਿ ਇਸ ਦਾ ਸ਼ੁਰੂ ਹੋਣਾ ਪੰਜਾਬ ਦੀ ਤਰੱਕੀ, ਪ੍ਰਵਾਸੀ ਭਾਰਤੀਆਂ, ਕਿਸਾਨਾਂ ਅਤੇ ਸਨਅਤਕਾਰਾਂ ਲਈ ਵਰਦਾਨ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਤਰੱਕੀ ਦੇ ਕੰਮਾਂ ਨੂੰ ਸਿਆਸੀ ਤੱਕੜੀ ਵਿੱਚ ਨਹੀਂ ਤੋਲਣਾ ਚਾਹੀਦਾ ਜਦਕਿ ਇਸ ਦਾ ਸ਼ੁਭ ਆਰੰਭ ਸਵ. ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਕੀਤਾ ਗਿਆ ਸੀ। ਮੀਟਿੰਗ ਵਿੱਚ ਹਰਬੰਸ ਸਿੰਘ ਪਨੇਸਰ, ਬਲਵਿੰਦਰ ਸਿੰਘ ਗੋਰਾ, ਰਤਨੇਸ਼ ਸਿੰਘ ਪ੍ਰਬੰਧਕ ਸਕੱਤਰ, ਇੰਦਰਜੀਤ ਸ਼ਰਮਾ, ਸਲਾਉਦੀਨ, ਰਾਜਕੁਮਾਰ ਲੁਹਾਰਾ, ਠਾਕੁਰ ਪ੍ਰਸ਼ਾਦ, ਅਰਵਿੰਦ ਸੋਨੀ, ਧੀਰਜ ਕੁਮਾਰ, ਸੀਨੀਅਰ ਨੇਤਾ ਅਸ਼ਵਨੀ ਸ਼ਰਮਾ, ਮਨਜੀਤ ਸਿੰਘ ਠੇਕੇਦਾਰ, ਰਾਜ ਕੁਮਾਰ ਬਾਵਾ, ਅਜੇ ਕੁਮਾਰ, ਵੀਰਪਾਲ ਸਿੰਘ, ਦਇਆ ਰਾਮ ਵਰਮਾ, ਦੀਪਕ ਕੋਹਲੀ, ਗੌਤਮ ਕੁਮਾਰ, ਮਾਸਟਰ ਹਰੀਦੇਵ ਬਾਵਾ, ਰਿੱਕੀ ਬਾਵਾ, ਸ਼ਿੰਗਾਰਾ ਸਿੰਘ, ਰਜਿੰਦਰ ਸਿੰਘ ਖੁਰਲ, ਸੁਖਵਿੰਦਰ ਸਿੰਘ ਜਗਦੇਵ ਅਤੇ ਮਹਿੰਦਰ ਸਿੰਘ ਆਦਿ ਵੀ ਹਾਜ਼ਰ ਸਨ।
