ਹਸਪਤਾਲ ਲਈ ਏਸੀ ਤੇ ਆਟੋਕਲੇਵ ਭੇਟ
ਗੰਗਾ ਬੈਨੀਵੋਲੇਟ ਡਿਵੈਲਮੈਂਟ ਫਾਊਡੇਸ਼ਨ ਅਧੀਨ ਗੰਗਾ ਐਕਰੋਵੂਲ ਲਿਮਟਿਡ ਵੱਲੋਂ ਨੇੜਲੇ ਪਿੰਡ ਮਾਨੂੰਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਇਕ ਸਪਲਿੱਟ ਏਸੀ ਅਤੇ ਦੋ ਸਿੰਗਲ ਆਟੋਕਲੇਵ ਭੇਟ ਕੀਤੇ। ਐੱਸ ਐੱਮ ਓ ਡਾ. ਸੁਦੀਪ ਸਿੱਧੂ ਨੇ ਕੰਪਨੀ ਦੇ ਐੱਮ ਡੀ ਡਾ. ਰਵਿੰਦਰ ਵਰਮਾ...
Advertisement
ਗੰਗਾ ਬੈਨੀਵੋਲੇਟ ਡਿਵੈਲਮੈਂਟ ਫਾਊਡੇਸ਼ਨ ਅਧੀਨ ਗੰਗਾ ਐਕਰੋਵੂਲ ਲਿਮਟਿਡ ਵੱਲੋਂ ਨੇੜਲੇ ਪਿੰਡ ਮਾਨੂੰਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਇਕ ਸਪਲਿੱਟ ਏਸੀ ਅਤੇ ਦੋ ਸਿੰਗਲ ਆਟੋਕਲੇਵ ਭੇਟ ਕੀਤੇ। ਐੱਸ ਐੱਮ ਓ ਡਾ. ਸੁਦੀਪ ਸਿੱਧੂ ਨੇ ਕੰਪਨੀ ਦੇ ਐੱਮ ਡੀ ਡਾ. ਰਵਿੰਦਰ ਵਰਮਾ ਅਤੇ ਅਮਿਤ ਥਾਪਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਸਪਤਾਲ ਵਿੱਚ ਆਟੋਕਲੇਵਟ ਦੀ ਜ਼ਰੂਰਤ ਸੀ। ਜਿਸ ਨਾਲ ਮਰੀਜ਼ਾਂ ਦੀ ਦੇਖਭਾਲ ਦੀ ਗੁਣਵੱਤਾ ਨੂੰ ਵਧਾਉਣਾ ਅਤੇ ਸੁਰੱਖਿਅਤ ਇਲਾਜ ਲਈ ਜ਼ਰੂਰੀ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਵਿੱਚ ਸਹਾਇਤਾ ਮਿਲੇਗੀ ਕਿਉਂਕਿ ਆਟੋਕਲੇਵ ਸਰਜੀਕਲ ਯੰਤਰਾਂ ਨੂੰ ਬੈਕਟੀਰੀਆ ਅਤੇ ਹੋਰ ਜੀਵਾਣੂਆਂ ਤੋਂ ਮੁਕਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਡਾ. ਵਰਮਾ ਨੇ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਇਹ ਆਟੋਕਲੇਵ ਹਸਪਤਾਲ ਦੀਆਂ ਸਵੇਾਵਾਂ ਨੂੰ ਹੋਰ ਕੁਸ਼ਲ ਅਤੇ ਸੁਰੱਖਿਅਤ ਬਣਾਉਣ ਵਿਚ ਮਦਦ ਕਰਨਗੇ। ਇਸ ਮੌਕੇ ਡਾ. ਸਤਿਆਜੀਤ ਸਿੰਘ, ਡਾ.ਚਿਰਾਗ ਸੋਮਰਾ, ਗੁਰਦੀਪ ਸਿੰਘ, ਰਮਨਜੀਤ ਕੌਰ, ਮਨਿੰਦਰ ਕੌਰ, ਗੁਰਦੇਵ ਕੌਰ ਆਦਿ ਹਾਜ਼ਰ ਸਨ।
Advertisement
Advertisement
