ਵਾਰਡ 32 ਦੇ ‘ਆਪ’ ਵਰਕਰ ਭਾਜਪਾ ਵਿੱਚ ਸ਼ਾਮਲ
ਆਮ ਆਦਮੀ ਪਾਰਟੀ ਦੇ ਸੈਂਕੜੇ ਵਰਕਰਾਂ ਨੇ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਕੇ ‘ਆਪ’ ਨੂੰ ਵੱਡਾ ਝਟਕਾ ਦਿੱਤਾ ਹੈ। ਦੁੱਗਰੀ ਸਥਿਤ ਭਾਜਪਾ ਦਫ਼ਤਰ ਵਿੱਚ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਗਿਆਸਪੁਰਾ ਸਰਕਲ ਦੇ ਵਾਰਡ ਨੰਬਰ 32 ਦੇ ਕਈ ‘ਆਪ’ ਵਰਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਦੇਸ਼ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ। ਪ੍ਰਧਾਨ ਧੀਮਾਨ ਨੇ ਵਰਕਰਾਂ ਅਖਿਲੇਸ਼ ਪਾਂਡੇ, ਜਤਿੰਦਰ ਯਾਦਵ, ਰਾਜਵੀਰ ਸਿੰਘ, ਲਖਵਿੰਦਰ ਸਿੰਘ, ਰਮਨਦੀਪ ਸਿੰਘ, ਛੋਟੂ ਵਰਮਾ, ਸੁਦਾਮਾ ਯਾਦਵ, ਗੁਰਮੇਲ ਸਿੰਘ, ਸੋਨੂੰ ਅਤੇ ਅਮਨਦੀਪ ਸਿੰਘ ਨੂੰ ਭਾਜਪਾ ਦਾ ਗਮਛਾ ਪਹਿਨਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਆਮ ਆਦਮੀ ਵਾਲੀ ਪਾਰਟੀ ਹੁਣ ਖ਼ਾਸ ਆਦਮੀਆਂ ਦੀ ਪਾਰਟੀ ਬਣ ਗਈ ਹੈ ਜਿੱਥੇ ਆਮ ਵਰਕਰ ਦੀ ਕੋਈ ਪੁਛਗਿੱਛ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇੱਕ ਵਿਸ਼ਾਲ ਪਾਰਟੀ ਹੈ ਜਿੱਥੇ ਹਰ ਵਰਕਰ ਨੂੰ ਅੱਗੇ ਹੋਕੇ ਕੰਮ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਸ੍ਰੀ ਧੀਮਾਨ ਨੇ ਭਰੋਸਾ ਦਿੱਤਾ ਕਿ ਹਰ ਵਰਕਰ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਯਸ਼ਪਾਲ ਜਨੋਤਰਾ, ਡਾ.ਨਿਰਮਲ ਨਈਅਰ, ਸਤਪਾਲ ਸੱਗੜ, ਸੁਰੇਸ਼ ਅਗਰਵਾਲ ਅਤੇ ਹਿਮਾਂਸ਼ੂ ਕਾਲੜਾ ਤੇ ਹੋਰ ਮੌਜੂਦ ਸਨ।