ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਆਕਾਸ਼ ਇੰਸਟੀਚਿਊਟ ਦੇ ਸਟਾਫ ਨੇ ਬੂਟੇ ਲਾਏ

ਨੌਜਵਾਨ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰੀ ਕਰਵਾਉਣ ਵਾਲੀ ਆਕਾਸ਼ ਐਜੂਕੇਸ਼ਨਲ ਲੁਧਿਆਣਾ ਵੱਲੋਂ ਅੱਜ ਜੀਜੀਐਨ ਸਕੂਲ ਵਿੱਚ 200 ਤੋਂ ਵੱਧ ਬੂਟੇ ਲਾਏ। ਇਸ ਮੌਕੇ ਕਰਵਾਏ ਸਮਾਗਮ ਵਿੱਚ ਏਸਪੀ ਲੁਧਿਆਣਾ ਸ਼ਹਿਰ ਜਤਿਨ ਬਾਂਸਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਖੁਸ਼ੀ...
ਬੂਟੇ ਲਗਾਉਣ ਮੌਕੇ ਅਕਾਸ਼ ਇੰਸਟੀਚਿਊਟ ਦੇ ਵਿਦਿਆਰਥੀ, ਸਟਾਫ ਅਹਿਮ ਸ਼ਖਸੀਅਤਾਂ ਨਾਲ। ਫੋਟੋ: ਬਸਰਾ
Advertisement

ਨੌਜਵਾਨ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰੀ ਕਰਵਾਉਣ ਵਾਲੀ ਆਕਾਸ਼ ਐਜੂਕੇਸ਼ਨਲ ਲੁਧਿਆਣਾ ਵੱਲੋਂ ਅੱਜ ਜੀਜੀਐਨ ਸਕੂਲ ਵਿੱਚ 200 ਤੋਂ ਵੱਧ ਬੂਟੇ ਲਾਏ। ਇਸ ਮੌਕੇ ਕਰਵਾਏ ਸਮਾਗਮ ਵਿੱਚ ਏਸਪੀ ਲੁਧਿਆਣਾ ਸ਼ਹਿਰ ਜਤਿਨ ਬਾਂਸਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਅਕਾਸ਼ ਇੰਸਟੀਚਿਊਟ ਵੱਲੋਂ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਦੇ ਨਾਲ ਨਾਲ ਵਾਤਾਵਰਣ ਨੂੰ ਬਚਾਉਣ ਲਈ ਆਪਣੀ ਬਣਦੀ ਜਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰੇ-ਭਰੇ ਅਤੇ ਸ਼ੁੱਧ ਵਾਤਾਵਰਣ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ। ਅਕਾਸ਼ ਐਜੂਕੇਸ਼ਨਲ ਦੇ ਖੇਤਰੀ ਡਾਇਰੈਕਟਰ ਸੁਰਿੰਦਰ ਚੌਹਾਨ ਨੇ ਕਿਹਾ ਕਿ ਅੱਜ ਇਹ ਬੂਟੇ ਲਾ ਕੇ ਸੰਸਥਾ ਨੇ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵੱਲੋਂ ਅਜਿਹੀਆਂ ਮੁਹਿੰਮਾਂ ਵਿੱਚ ਸ਼ਮੂਲੀਅਤ ਕਰਨਾ ਵਧੀਆ ਸ਼ਗੁਨ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਬੂਟੇ ਲਾਉਣ ਲਈ ਪ੍ਰੇਰਿਤ ਕੀਤਾ।

Advertisement

Advertisement