ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲੜਦਿਆਂ ਨੂੰ ਛੁਡਾਉਣ ਗਏ ਨੌਜਵਾਨ ਨੂੰ ਗੋਲੀ ਮਾਰੀ

ਕੁੱਟਮਾਰ ਕੀਤੀ ਤੇ ਸਕੂਟਰ ਸਾਡ਼ਿਆ; ਦਸ ਖ਼ਿਲਾਫ਼ ਕੇਸ ਦਰਜ
Advertisement

ਥਾਣਾ ਜਮਾਲਪੁਰ ਦੇ ਇਲਾਕੇ ਪਿੰਡ ਭਾਮੀਆਂ ਕਲਾਂ ਸਥਿਤ ਗਰਾਊਂਡ ਨੇੜੇ ਸਤਸੰਗ ਘਰ ਰਾਮ ਨਗਰ ਵਿੱਚ ਆਪਸ ਵਿੱਚ ਲੜ ਰਹੇ ਨੌਜਵਾਨਾਂ ਨੂੰ ਛੁਡਾਉਣ ਗਏ ਨੌਜਵਾਨ ’ਤੇ ਗੋਲੀ ਚਲਾ ਕੇ ਜ਼ਖ਼ਮੀ ਕਰਨ, ਉਸਦੇ ਸਕੂਟਰ ਨੂੰ ਅੱਗ ਲਗਾਉਣ ਅਤੇ ਕੁੱਟਮਾਰ ਦੇ ਦੋਸ਼ ਤਹਿਤ ਪੁਲੀਸ ਨੇ ਦਸ ਜਣਿਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਨਿਊ ਰਾਧਾ ਵਿਹਾਰ ਕਲੋਨੀ ਭਾਮੀਆਂ ਕਲਾਂ ਵਾਸੀ ਮੁਹੰਮਦ ਇਮਰਾਨ ਆਪਣੇ ਚਾਚੇ ਦੇ ਲੜਕੇ ਮੁਹੰਮਦ ਅਸਗਰ ਨਾਲ ਉਸ ਦੀ ਐਕਟਿਵਾ ’ਤੇ ਜਾ ਰਿਹਾ ਸੀ ਤਾਂ ਰਾਹ ਵਿੱਚ ਸਤਿਸੰਗ ਘਰ ਰਾਮ ਨਗਰ ਪਿੰਡ ਭਾਮੀਆਂ ਕਲਾਂ ਵਿੱਚ ਦੋ ਲੜਕੇ ਝਗੜ ਰਹੇ ਸਨ। ਮੁਹੰਮਦ ਅਸਗਰ ਉਨ੍ਹਾਂ ਨੂੰ ਜਾਣਦਾ ਸੀ ਜਿਸ ਕਰਕੇ ਮੁਹੰਮਦ ਅਸਗਰ ਉਨ੍ਹਾਂ ਨੂੰ ਛੁਡਾਉਣ ਚਲਾ ਗਿਆ। ਇਸ ਮਗਰੋਂ ਦੋਵੇਂ ਲੜਕੇ ਉਸ ਨਾਲ ਉਲਝ ਪਏ ਤੇ ਜਦੋਂ ਮੁਹੰਮਦ ਇਮਰਾਨ ਉਨ੍ਹਾਂ ਨੂੰ ਹਟਾਉਣ ਲੱਗਾ ਤਾਂ ਪ੍ਰਦੀਪ ਕੁਮਾਰ ਉਰਫ਼ ਬਿੱਲਾ, ਵਿਕਾਸ ਯਾਦਵ ਅਤੇ ਧੀਰਜ ਸਮੇਤ 7 ਹੋਰ ਅਣਪਛਾਤਿਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਤੇ ਪ੍ਰਦੀਪ ਕੁਮਾਰ ਉਰਫ਼ ਬਿੱਲਾ ਨੇ ਮੁਹੰਮਦ ਅਸਗਰ ’ਤੇ ਫਾਇਰ ਕਰ ਦਿੱਤਾ। ਇਸ ਹਮਲੇ ਵਿੱਚ ਮੁਹੰਮਦ ਅਸਗਰ ਜ਼ਖ਼ਮੀ ਹੋ ਗਿਆ। ਇਸ ਮਗਰੋਂ ਹਮਲਾਵਰਾਂ ਨੇ ਉਸ ਦੇ ਐਕਟਿਵਾ ਨੂੰ ਵੀ ਅੱਗ ਲਾ ਦਿੱਤਾ ਅਤੇ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਥਾਣੇਦਾਰ ਹਰਮੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਰਾਮ ਨਗਰ ਭਾਮੀਆਂ ਕਲਾਂ ਵਾਸੀਆਨ ਪ੍ਰਦੀਪ ਕੁਮਾਰ ਉਰਫ਼ ਬਿੱਲਾ, ਵਿਕਾਸ ਯਾਦਵ ਅਤੇ ਧੀਰਜ ਵਾਸੀ ਸਰੀਏ ਵਾਲੀ ਗਲੀ ਸਮੇਤ 7 ਅਣਪਛਾਤੇ ਵਿਅਕਤੀਆਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

Advertisement

Advertisement
Show comments