ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਦੀ ਇੱਕਤਰਤਾ ’ਚ ਰਚਨਾਵਾਂ ਦਾ ਦੌਰ
ਨੇੜਲੇ ਪਿੰਡ ਬੀਜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਅੱਜ ਸਾਂਝੀ ਸੱਥ ਦੀ ਮਾਸਿਕ ਇੱਕਤਰਤਾ ਅਵਤਾਰ ਸਿੰਘ ਉਟਾਲਾਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਗੁਰਬਾਣੀ ਦੇ ਸ਼ਬਦ ‘ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ’ ਨਾਲ ਹੋਈ ਉਪਰੰਤ ਬਜ਼ੁਰਗ ਮੈਰਾਥਨ ਦੌੜਾਕ ਫੌਜਾ ਸਿੰਘ ਦੀ ਮੌਤ ’ਤੇ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਰਚਨਾਵਾਂ ਦੇ ਦੌਰ ਵਿਚ ਸੁਖਵਿੰਦਰ ਸਿੰਘ ਬਿੱਟੂ ਖੰਨਾ ਵਾਲੇ ਨੇ ਵੱਖ ਵੱਖ ਖੇਤਰਾਂ ਨਾਲ ਸਬੰਧਤ ਬੋਲੀਆਂ, ਮਨਦੀਪ ਸਿੰਘ ਮਾਣਕੀ ਨੇ ਗੀਤ ਦੋ ਪੈਰ ਘੱਟ ਤੁਰਨਾ, ਦਿਲਪ੍ਰੀਤ ਸਿੰਘ ਗਜ਼ਲ, ਨਰਿੰਦਰ ਸਿੰਘ ਨੇ ਗੀਤ ਇਕ ਨੂੰ ਦੋ ਛੱਲੀਆਂ ਨੇ, ਸੁਖਦੇਵ ਸਿੰਘ ਨੇ ਗੀਤ ਸਾਉਣ ਮਹੀਨਾ, ਮਕੰਦ ਸਿੰਘ ਨੇ ਗੀਤ, ਦਰਸ਼ਨ ਸਿੰਘ ਨੇ ਕਵਿਸ਼ਰੀ, ਨੇਤਰ ਸਿੰਘ ਮੁੱਤੋਂ ਨੇ ਕਵਿਤਾ ਭਗਵਾ, ਹਰਚਰਨ ਸਿੰਘ ਨੇ ਕਹਾਣੀ ਮੇਰੀਆਂ ਸੱਤ ਜ਼ਿੰਦਗੀਆਂ, ਰਾਜ ਸਿੰਘ ਨੇ ਮਿੰਨੀ ਕਹਾਣੀ ਵਿਚੋਲਾ, ਬਾਵਾ ਹੋਲੀਆਂ ਨੇ ਗੀਤ, ਹਰਬੰਸ ਸਿੰਘ ਸ਼ਾਨ ਨੇ ਬਾਬੇ ਦੇ ਚਰਿੱਤਰ, ਮਨਜੀਤ ਸਿੰਘ ਧੰਜਲ ਨੇ ਗੀਤ ਨੀ ਕੁੜੀਏ, ਨਰਿੰਦਰ ਮਣਕੂ ਨੇ ਗਜ਼ਲ, ਜਗਦੀਪ ਸਿੰਘ ਨੇ ਕਵਿਤਾ, ਸਵਰਨ ਸਿੰਘ ਨੇ ਗੀਤ, ਪਰਮਜੀਤ ਸਿੰਘ ਮੁੰਡੀਆਂ ਨੇ ਗੀਤ ਸ਼ਿਮਲੇ ਨੂੰ ਚੱਲ ਚੱਲੀਏ, ਪ੍ਰਦੀਪ ਸਿੰਘ ਨੇ ਕਵਿਤਾ ਉਮੀਦ ਜ਼ਰੂਰੀ ਹੈ, ਗੁਰੀ ਤੁਰਮਰੀ ਨੇ ਖੁੱਲ੍ਹੀ ਕਵਿਤਾ ਕਾਫਲਾ, ਕਿਰਨਦੀਪ ਸਿੰਘ ਕੁਲਾਰ ਨੇ ਗਜ਼ਲ, ਅਵਤਾਰ ਸਿੰਘ ਉਟਾਲਾਂ ਨੇ ਗੀਤ ਸੁਣਾਇਆ। ਪੜ੍ਹੀਆਂ ਸੁਣੀਆਂ ਰਚਨਾਵਾਂ ਤੇ ਹੋਈ ਬਹਿਸ ਵਿਚ ਵੱਖ ਵੱਖ ਸਾਹਿਤਕਾਰਾਂ ਨੇ ਉਸਾਰੂ ਟਿੱਪਣੀਆਂ ਕੀਤੀਆਂ। ਸੱਥ ਦੀ ਕਾਰਵਾਈ ਸੁਖਵਿੰਦਰ ਸਿੰਘ ਭਾਂਦਲਾ ਅਤੇ ਗੁਰੀ ਤੁਰਮਰੀ ਨੇ ਬਾਖੂਬੀ ਨਿਭਾਈ। ਅੰਤ ਵਿਚ ਕਿਰਨਦੀਪ ਸਿੰਘ ਕੁਲਾਰ ਅਤੇ ਹਰਬੰਸ ਸਿੰਘ ਸ਼ਾਨ ਨੇ ਦੱਸਿਆ ਕਿ ਸੱਥ ਦੀ ਅਗਲੀ ਮੀਟਿੰਗ 17 ਅਗਸਤ ਨੂੰ ਖੰਨਾ ਨੇੜਲੇ ਪਿੰਡ ਗਗੜਾ ਵਿੱਚ ਹੋਵੇਗੀ।