ਪੰਜਾਬੀ ਸਾਹਿਤ ਸਭਾ ਦੀ ਇਕੱਤਰਤਾ ’ਚ ਰਚਨਾਵਾਂ ਦਾ ਦੌਰ
ਅੱਜ ਪੰਜਾਬੀ ਸਾਹਿਤ ਸਭਾ ਦੀ ਮਾਸਿਕ ਇਕੱਤਰਤਾ ਇਥੋਂ ਦੇ ਏ.ਐੱਸ ਸੀਨੀਅਰ ਸੈਕੰਡਰੀ ਸਕੂਲ ਵਿੱਚ ਨਰਿੰਦਰ ਮਣਕੂ ਅਤੇ ਮਨਜੀਤ ਸਿੰਘ ਧੰਜਲ ਦੀ ਅਗਵਾਈ ਹੇਠ ਹੋਈ। ਮੀਟਿੰਗ ’ਚ ਸਭ ਤੋਂ ਪਹਿਲਾਂ ਸਾਹਿਤਕਾਰਾਂ ਨੇ ਪੰਜਾਬ ਦੇ ’ਚ ਆਏ ਹੜ੍ਹਾਂ ਕਾਰਨ ਹੋਏ ਜਾਨੀ-ਮਾਲੀ ਨੁਕਸਾਨ ’ਤੇ ਦੁੱਖ ਪ੍ਰਗਟਾਇਆ। ਰਚਨਾਵਾਂ ਦੇ ਦੌਰ ’ਚ ਸੁਖਵਿੰਦਰ ਸਿੰਘ ਬਿੱਟੂ ਨੇ ਗੀਤ ਪਾਣੀ-ਪਾਣੀ, ਦਵਿੰਦਰ ਸਿੰਘ ਘੁੰਗਰਾਲੀ ਨੇ ਪੁਰਾਣਾ ਗੀਤ, ਪ੍ਰਸਿੱਧ ਕਹਾਣੀਕਾਰ ਰਵਿੰਦਰ ਰੁਪਾਲ ਕੌਲਗੜ੍ਹ ਨੇ ਜੂੰ ਕਹਾਣੀ, ਸੁਖਵਿੰਦਰ ਸਿੰਘ ਭਾਦਲਾ ਨੇ ਗੀਤ ਸਭ ਤੋਂ ਪਿਆਰੀ ਮੈਨੂੰ ਤੂੰ ਨਣਦੇ ਤੇਰੇ ਤੋਂ ਪਿਆਰਾ ਤੇਰਾ ਵੀਰਵਾਰ, ਮਨਜੀਤ ਕੌਰ ਜੀਤ ਨੇ ਗ਼ਜ਼ਲ, ਪਰਮਜੀਤ ਸਿੰਘ ਮੂੰਡੀਆਂ ਨੇ ਧਾਰਮਿਕ ਗੀਤ, ਮਨਜੀਤ ਸਿੰਘ ਧੰਜਲ ਨੇ ਕਵੀਸ਼ਰੀ, ਅਵਤਾਰ ਉਟਾਲਾਂ ਗੀਤ ਮਾਵਾਂ ਪੁੱਛਦੀਆਂ, ਗੁਰੀ ਤੁਰਮਰੀ ਨੇ ਚੁੱਪ ਦੀ ਭਾਸ਼ਾ, ਕਵਿਤਾ, ਨਰਿੰਦਰ ਮਣਕੂ ਨੇ ਗੀਤ, ਬਾਵਾ ਹੋਲੀਆ ਨੇ ਗੀਤ ਇੱਕ ਪੈਂਗ ਸੁਣਾਇਆ। ਪੜ੍ਹੀਆਂ-ਸੁਣੀਆਂ ਰਚਨਾਵਾਂ ਤੇ ਹੋਈ ਬਹਿਸ ਵਿੱਚ ਦਵਿੰਦਰ ਸਿੰਘ ਘੁੰਗਰਾਲੀ, ਸੁਖਵਿੰਦਰ ਸਿੰਘ ਭਾਦਲਾ, ਮਨਜੀਤ ਸਿੰਘ ਅਤੇ ਹੋਰ ਸਾਹਿਤਕਾਰਾਂ ਨੇ ਉਸਾਰੂ ਟਿੱਪਣੀਆਂ ਕੀਤੀਆਂ। ਸਭਾ ਦੀ ਕਾਰਵਾਈ ਗੁਰੀ ਤੁਰਮਰੀ ਨੇ ਨਿਭਾਈ।