ਖੰਨਾ ਦੇ ਵੱਡੀ ਗਿਣਤੀ ਦੁਕਾਨਦਾਰ ‘ਆਪ’ ਵਿੱਚ ਸ਼ਾਮਲ
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਅਗਵਾਈ ਹੇਠ ਅੱਜ ਇਥੋਂ ਦੇ ਸੁਭਾਸ਼ ਬਾਜ਼ਾਰ ਦੇ ਵੱਡੀ ਗਿਣਤੀ ਮਸ਼ਹੂਰ ਦੁਕਾਨਦਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਜਿਸ ਵਿੱਚ ਚਾਹਤ ਗਾਰਮੈਂਟ ਦੇ ਗੁਰਬਚਨ ਸਿੰਘ, ਕੋਹਲੀ ਜਨਰਲ ਸਟੋਰ ਦੇ ਜ਼ੋਰਾਵਰ ਸਿੰਘ, ਹਰਪ੍ਰੀਤ ਸਿੰਘ, ਪਰਮਜੀਤ ਸਿੰਘ, ਅਮਨ, ਦੁਸ਼ਯੰਤ, ਲਵਪ੍ਰੀਤ ਸਿੰਘ ਗਿੱਲ ਸ਼ਾਮਲ ਸਨ। ਸੌਂਦ ਨੇ ਕਿਹਾ ਕਿ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਲੋਕ ਪਾਰਟੀ ਵਿੱਚ ਲਗਾਤਾਰ ਸ਼ਾਮਲ ਹੋ ਰਹੇ ਹਨ। ਲੋਕਾਂ ਦੇ ਪਿਆਰ ਅਤੇ ਜਜ਼ਬੇ ਨੂੰ ਦੇਖਦੇ ਹੋਏ ‘ਆਪ’ ਦਾ ਕਾਫ਼ਲਾ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ। ਸੁਭਾਸ਼ ਬਜ਼ਾਰ ਖੰਨਾ ਦੇ ਬਹੁਤ ਸਾਰੇ ਮਸ਼ਹੂਰ ਦੁਕਾਨਦਾਰ ਭਰਾਵਾਂ ਨੇ ਕਿਹਾ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਲੋਕ ਹਿਤੈਸ਼ੀ ਨੀਤੀਆਂ, ਇਨਸਾਫ, ਇਮਾਨਦਾਰੀ ਅਤੇ ਵਿਕਾਸ ’ਤੇ ਕੇਂਦਰਿਤ ਦ੍ਰਿਸ਼ਟੀਕੋਣ ਤੋਂ ਪ੍ਰਭਾਵਿਤ ਹੋ ਕੇ ਸ਼ਾਮਲ ਹੋਏ ਹਨ। ਸੌਂਦ ਨੇ ਸ਼ਾਮਲ ਮੈਬਰਾਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਭਵਿੱਖ ਵਿੱਚ ਉਨ੍ਹਾਂ ਨਾਲ ਮਿਲ ਕੇ ਲੋਕ ਸੇਵਾ ਨੂੰ ਹੋਰ ਮਜ਼ਬੂਤ ਕਰਨ ਦਾ ਵਾਅਦਾ ਕੀਤਾ। ਇਸ ਮੌਕੇ ਚੈਅਰਮੇਨ ਜਗਤਾਰ ਸਿੰਘ ਗਿੱਲ, ਅਵਤਾਰ ਸਿੰਘ, ਕਰਮ ਚੰਦ ਸ਼ਰਮਾ, ਕਰਨ ਅਰੋੜਾ, ਸੰਜੀਵ ਕੀਟੂ, ਓਮ ਪ੍ਰਕਾਸ਼, ਗੁਰਸੀਰਤ ਸਿੰਘ ਬਾਦਸ਼ਾਹ, ਸੰਜੀਵ ਮਲਹੋਤਰਾ, ਕੁਲਵੰਤ ਸਿੰਘ ਮਹਿਮੀ, ਗੌਰਵ ਮੋਦਗਿੱਲ ਆਦਿ ਹਾਜ਼ਰ ਸਨ।