ਪੋਨਾ ਲਈ ਤਿੰਨ ਲੱਖ ਦੀ ਗਰਾਂਟ ਦਾ ਚੈੱਕ ਦਿੱਤਾ
ਨੇੜਲੇ ਪਿੰਡ ਪੋਨਾ ਦੇ ਵਿਕਾਸ ਕਾਰਜਾਂ ਲਈ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਤਿੰਨ ਲੱਖ ਰੁਪਏ ਦੀ ਗਰਾਂਟ ਦਾ ਚੈੱਕ ਦਿੱਤਾ। ਪਿੰਡ ਦੀ ਗਰਾਮ ਪੰਚਾਇਤ ਨੂੰ ਇਹ ਚੈੱਕ ਸੌਂਪਣ ਸਮੇਂ ਵਿਧਾਇਕਾ ਨੇ ਕਿਹਾ ਕਿ ਇਸ ਪਿੰਡ ਦਾ ਨਾਂ ਗਾਇਕ ਰਾਜਵੀਰ ਜਵੰਦਾ ਨੇ ਦੁਨੀਆਂ ਵਿੱਚ ਚਮਕਾਇਆ ਹੈ ਅਤੇ ਪਿੰਡ ਦੇ ਬਹੁਪੱਖੀ ਵਿਕਾਸ ਲਈ ਗਰਾਂਟ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਸਮੇਂ ਮੌਜੂਦ ਸਰਪੰਚ ਹਰਪ੍ਰੀਤ ਸਿੰਘ ਰਾਜੂ ਤੇ ਹੋਰਨਾਂ ਨੂੰ ਬੀਬੀ ਮਾਣੂੰਕੇ ਨੇ ਗਾਇਕ ਰਾਜਵੀਰ ਜਵੰਦਾ ਦੀ ਯਾਦ ਵਿੱਚ ਬਣਨ ਵਾਲੇ ਖੇਡ ਸਟੇਡੀਅਮ, ਮਿਊਜ਼ਿਕ ਅਕੈਡਮੀ ਅਤੇ ਮੁੱਖ ਮਾਰਗ ਤੋਂ ਪਿੰਡ ਪੋਨਾ ਵਾਲੀ ਲਿੰਕ ਸੜਕ ਦਾ ਨਾਮ ਰਾਜਵੀਰ ਜਵੰਦਾ ਮਾਰਗ ਰੱਖਣ ਲਈ ਕਾਗਜ਼ੀ ਪ੍ਰਕਿਰਿਆ ਮੁਕੰਮਲ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਨਾਲ ਸਰਕਾਰ ਸੰਪਰਕ ਕਰਕੇ ਉਹ ਐਲਾਨ ਸਾਰੇ ਕਾਰਜ ਜਲਦ ਨੇਪਰੇ ਚੜ੍ਹਾਉਣ ਦੀ ਕੋਸ਼ਿਸ਼ ਕਰਨਗੇ। ਤਿੰਨ ਲੱਖ ਰੁਪਏ ਦੀ ਗਰਾਂਟ ਦਾ ਚੈੱਕ ਦਿੰਦਿਆਂ ਉਨ੍ਹਾਂ ਪਿੰਡ ਦੇ ਜ਼ਰੂਰੀ ਕੰਮਾਂ 'ਤੇ ਇਹ ਰਕਮ ਖਰਚਣ ਲਈ ਕਿਹਾ ਅਤੇ ਨਾਲ ਹੀ ਬਾਕੀ ਰਹਿੰਦੇ ਕੰਮਾਂ ਲਈ ਵੀ ਹੋਰ ਗਰਾਂਟ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ ਰਾਜੂ ਤੋਂ ਇਲਾਵਾ ਪੰਚ ਲੱਕੀ ਪੰਡਿਤ, ਗਗਨ ਪੋਨਾ, ਹਰਦੀਪ ਸਿੰਘ, ਜਗਮੇਲ ਸਿੰਘ, ਸਤਨਾਮ ਸਿੰਘ, ਗੁਰਪ੍ਰੀਤ ਸਿੰਘ, ਬਹਾਦਰਵੀਰ ਸਿੰਘ, ਤੇਜਿੰਦਰ ਸਿੰਘ ਪੋਨਾ ਤੋਂ ਇਲਾਵਾ ਹੋਰ ਪਿੰਡ ਵਾਸ ਹਾਜ਼ਰ ਸਨ।