ਜੋਧਾਂ ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਮੇਲਾ ਭਲਕੇ
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਇਲਾਕਾ ਕਮੇਟੀ ਜੋਧਾਂ-ਰਤਨਾ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ’ਤੇ ਕਸਬਾ ਜੋਧਾਂ ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ 28 ਸਤੰਬਰ ਨੂੰ ਇਨਕਲਾਬੀ ਮੇਲਾ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਨਕਲਾਬੀ ਮੇਲੇ...
Advertisement
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਇਲਾਕਾ ਕਮੇਟੀ ਜੋਧਾਂ-ਰਤਨਾ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ’ਤੇ ਕਸਬਾ ਜੋਧਾਂ ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ 28 ਸਤੰਬਰ ਨੂੰ ਇਨਕਲਾਬੀ ਮੇਲਾ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਨਕਲਾਬੀ ਮੇਲੇ ਦੀਆਂ ਜ਼ੋਰਦਾਰ ਤਿਆਰੀਆਂ ਜਾਰੀ ਹਨ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਇਲਾਕਾ ਕਮੇਟੀ ਜੋਧਾਂ-ਰਤਨਾਂ ਦੇ ਪ੍ਰਧਾਨ ਲਖਵਿੰਦਰ ਸਿੰਘ ਰਤਨ ਅਤੇ ਸਕੱਤਰ ਦਲਵਿੰਦਰ ਸਿੰਘ ਜੱਸ ਅਨੁਸਾਰ ਭਰਾਤਰੀ ਜਥੇਬੰਦੀਆਂ ਅਤੇ ਗਰਾਮ ਪੰਚਾਇਤ ਜੋਧਾਂ ਅਤੇ ਰਤਨਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਕਸਬਾ ਜੋਧਾਂ ਦੇ ਆਸੀ ਕਲਾਂ ਚੌਕ ਵਿੱਚ ਇਨਕਲਾਬੀ ਮੇਲੇ ਦੌਰਾਨ ਸਕੂਲੀ ਵਿਦਿਆਰਥੀਆਂ ਵੱਲੋਂ ਇਨਕਲਾਬੀ ਗੀਤ, ਕਵਿਤਾਵਾਂ, ਨਾਟਕ ਅਤੇ ਸਕਿੰਟਾਂ ਪੇਸ਼ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਨਕਲਾਬੀ ਮੇਲੇ ਲਈ ਇਲਾਕੇ ਦੇ ਪਤਵੰਤਿਆਂ, ਐਨ.ਆਰ.ਆਈ ਸਹਿਯੋਗੀਆਂ, ਪੰਚਾਂ, ਸਰਪੰਚਾਂ, ਦੁਕਾਨਦਾਰਾਂ ਅਤੇ ਬਜ਼ਾਰ ਦੀ ਕਮੇਟੀ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ।
Advertisement
Advertisement