ਮਨਿਸਟੀਰੀਅਲ ਯੂਨੀਅਨ ਸਿੱਖਿਆ ਵਿਭਾਗ ਦਾ ਵਫ਼ਦ ਸਕੱਤਰ ਸਕੂਲ ਸਿੱਖਿਆ ਨੂੰ ਮਿਲਿਆ
ਮਨਿਸਟਰੀਅਲ ਯੂਨੀਅਨ ਸਿੱਖਿਆ ਵਿਭਾਗ ਦਾ ਵਫ਼ਦ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ ਦੀ ਅਗਵਾਈ ਵਿੱਚ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਅਨਿੰਦਿਤਾ ਮਿੱਤਰਾ ਨੂੰ ਮਿਲਿਆ।
ਸੂਬਾ ਵਿੱਤ ਸਕੱਤਰ ਪਰਮਪਾਲ ਸਿੰਘ ਰੂਬੀ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਉਨ੍ਹਾਂ ਵੱਲੋਂ ਯੂਨੀਅਨ ਦੀਆਂ ਜਾਇਜ਼ ਮੰਗਾਂ ’ਤੇ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।ਉਹਨਾਂ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਅਨਿੰਦਿਤਾ ਮਿੱਤਰਾ ਨੇ ਸਾਰੀਆਂ ਮੰਗਾਂ ਸੁਣੀਆਂ ਅਤੇ ਜਲਦ ਤੋਂ ਜਲਦ ਹੱਲ ਕਰਵਾਉਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਇਹ ਮੰਗਾਂ ਸੀਨੀਅਰ ਸਹਾਇਕ ਸੁਪਰਡੈਂਟ ਤਰੱਕੀ ਲਈ ਤਜ਼ਰਬਾ 8 ਸਾਲ ਤੋਂ ਘਟਾ ਕੇ ਇੱਕ ਸਾਲ ਕਰਨ, ਸਾਲ 2018 ਵਿੱਚ ਬਣੇ ਰੂਲਾਂ ਵਿੱਚ ਅਧਿਆਪਕਾਂ ਦੀ ਤਰਜ ਤੇ ਟੈਟ ਤੋ ਛੋਟ, ਨਵੀਂ ਪੈਨਸ਼ਨ ਸਕੀਮ ਤੋਂ ਪੁਰਾਣੀ ਪੈਨਸ਼ਨ ਸਕੀਮ ਵਿੱਚ ਆਏ ਕਰਮਚਾਰੀਆ ਨੂੰ ਜੀਪੀਐਫ ਨੰਬਰ ਅਲਾਟ ਕਰਵਾਉਣੇ, ਜੂਨੀਅਰ ਸਹਾਇਕਾਂ ਦੀਆਂ ਤਰੱਕੀਆਂ, ਵੋਕੇਸ਼ਨਲ ਕੋਟੇ ਵਿੱਚ ਕਲਰਕਾਂ ਦੀਆਂ ਤਰੱਕੀਆਂ, ਜੂਨੀਅਰ ਸਹਾਇਕ ਤੋਂ ਸੀਨੀਅਰ ਸਹਾਇਕ ਅਤੇ ਸੀਨੀਅਰ ਸਹਾਇਕ ਤੋਂ ਸੁਪਰਡੈਂਟ ਦੀਆਂ ਪ੍ਰਮੋਸ਼ਨਾਂ, ਪ੍ਰਬੰਧ ਅਫਸਰਾਂ ਦੀਆਂ ਪੋਸਟਾਂ ਮੁੜ ਸੁਰਜੀਤ ਕਰਨ ਸੰਬੰਧੀ, ਸਟੈਨੋ ਟਾਈਪਿਸਟ ਤੋਂ ਜੂਨੀਅਰ ਸਕੇਲ ਸਟੈਨੋਗ੍ਰਾਫ਼ਰ ਅਤੇ ਜੂਨੀਅਰ ਸਕੇਲ ਸਟੈਨੋਗ੍ਰਾਫ਼ਰ ਤੋਂ ਸੀਨੀਅਰ ਸਕੇਲ ਸਟੈਨੋਗ੍ਰਾਫ਼ਰ ਦੀਆਂ ਤਰੱਕੀਆਂ ਬਿਨ੍ਹਾ ਟੈਸਟ ਤੋ ਕਰਨ ਸਬੰਧੀ, ਸਟੈਨੋ ਟਾਈਪਿਸਟ ਤੋਂ ਸੀਨੀਅਰ ਸਹਾਇਕ ਦੀਆਂ ਪ੍ਰਮੋਸ਼ਨਾਂ, ਤਰਸ ਦੇ ਅਧਾਰ ਤੇ ਭਰਤੀ ਕਲਰਕਾਂ ਨੂੰ ਟਾਈਪ ਟੈਸਟ ਤੋ ਪੂਰਨ ਛੋਟ ਆਦਿ ਤੇ ਵਿਸਥਾਰ ਪੂਰਵਕ ਚਰਚਾ ਹੋਈ। ਇਸ ਮੌਕੇ ਜਥੇਬੰਦੀ ਦੇ ਪਰਮਪਾਲ ਸਿੰਘ ਸੂਬਾ ਵਿੱਤ ਸਕੱਤਰ, ਸੀਨੀਅਰ ਮੀਤ ਪ੍ਰਧਾਨ ਸੰਦੀਪ ਭੱਟ ਰੋਪੜ, ਬਲਜੀਤ ਸਿੰਘ ਬੱਬਲ, ਵਿਜੈਪਾਲ ਬਿਲਾਸਪੁਰ, ਹਰਜੀਤ ਸਿੰਘ ਪਟਿਆਲਾ ਹਾਜ਼ਰ ਸਨ।