ਖੁਦਕੁਸ਼ੀ ਦੇ ਮਾਮਲੇ ’ਚ 6 ਵਿਅਕਤੀ ਨਾਮਜ਼ਦ
ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਹੋਏ ਝਗੜੇ ਮਗਰੋਂ ਇੱਕ ਵਿਅਕਤੀ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ’ਚ ਅੱਜ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੇ ਛੇ ਜਣਿਆਂ ਨੂੰ ਨਾਮਜ਼ਦ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਕੇਸ਼ ਕੁਮਾਰ ਦਾ ਵਿੱਕੀ ਅਗਰਵਾਲ,...
Advertisement
ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਹੋਏ ਝਗੜੇ ਮਗਰੋਂ ਇੱਕ ਵਿਅਕਤੀ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ’ਚ ਅੱਜ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੇ ਛੇ ਜਣਿਆਂ ਨੂੰ ਨਾਮਜ਼ਦ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਕੇਸ਼ ਕੁਮਾਰ ਦਾ ਵਿੱਕੀ ਅਗਰਵਾਲ, ਵਿਵੇਕ ਮੈਨੇਜਰ, ਸੇਖੋਂ ਫੋਰਜਿੰਗ, ਪੁਨੀਤ, ਰਾਹੁਲ ਤੇ ਦਿਨੇਸ਼ ਨਾਲ ਪੈਸਿਆਂ ਦਾ ਲੈਣ ਦੇਣ ਸੀ ਤੇ ਉਹ ਰਾਕੇਸ਼ ਨੂੰ ਇਸ ਸਬੰਧੀ ਪ੍ਰੇਸ਼ਾਨ ਕਰਦੇ ਸਨ। ਇਸ ਸਭ ਤੋਂ ਤੰਗ ਆ ਕੇ ਰਾਕੇਸ਼ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਥਾਣੇਦਾਰ ਓਂਕਾਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਰਾਕੇਸ਼ ਕੁਮਾਰ ਦੇ ਲੜਕੇ ਜੈ ਸ਼ਰਮਾ ਦੇ ਬਿਆਨ ਦਰਜ ਕਰਕੇ ਵਿੱਕੀ ਅਗਰਵਾਲ, ਵਿਵੇਕ ਮੈਨੇਜਰ, ਸੇਖੋਂ ਫੋਰਜਿੰਗ, ਪੁਨੀਤ, ਰਾਹੁਲ ਅਤੇ ਦਿਨੇਸ਼ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement