ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮਕਾਨ ਵੇਚਣ ਦੇ ਨਾਂ ’ਤੇ 55 ਲੱਖ ਦੀ ਠੱਗੀ

ਦੋ ਔਰਤਾਂ ਸਣੇ ਚਾਰ ਖਿਲ਼ਾਫ ਕੇਸ ਦਰਜ
Advertisement

ਪੱਤਰ ਪ੍ਰੇਰਕ

ਜਗਰਾਉਂ, 29 ਜੂਨ

Advertisement

ਪੁਲੀਸ ਥਾਣਾ ਸ਼ਹਿਰੀ ਨੇ ਮਕਾਨ ਦਾ ਇਕਰਾਰਨਾਮਾ ਕਰਕੇ 55 ਲੱਖ 64 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇੱਕ ਪਰਿਵਾਰ ਦੀਆਂ ਦੋ ਔਰਤਾਂ ਸਣੇ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੀੜ੍ਹਤ ਧਿਰ ਨਰੇਸ਼ ਖੁਰਾਣਾ ਵਾਸੀ ਮੁਹੱਲਾ ਭੋਗਣ (ਜਗਰਾਉਂ) ਨੇ ਸੀਨੀਅਰ ਪੁਲੀਸ ਕਪਤਾਨ ਲੁਧਿਆਣਾ (ਦਿਹਾਤੀ) ਕੋਲ ਲਿਖਤੀ ਸ਼ਿਕਾਇਤ ਕੀਤੀ ਕਿ ਹੈ ਉਸ ਨੇ ਆਪਣਾ ਰੌਇਲ ਸਿਟੀ ਜਗਰਾਉਂ (ਕਨੋਲੀ) ਵਿਚਲਾ ਪਲਾਟ ਵੇਚਣ ਲਈ ਸਨੀ ਅਰੋੜਾ, ਉਸ ਦੀ ਪਤਨੀ ਪ੍ਰਿਆ ਅਰੋੜਾ, ਅਨੀਤਾ ਕੁਮਾਰੀ ਸਾਰੇ ਵਾਸੀ ਰੌਇਲ ਸਿਟੀ ਤੇ ਸਤੀਸ਼ ਕੁਮਾਰ ਵਾਸੀ 138 ਏ ਰਾਜਗੁਰੂ ਨਗਰ (ਜਗਰਾਉਂ) ਨਾਲ ਇੱਕ ਇਕਰਾਰਨਾਮਾ 14 ਸਤੰਬਰ 2024 ਨੂੰ ਕੀਤਾ ਸੀ।

ਇਸ ਸੌਦੇ ਦੀ ਅਦਾਇਗੀ ਪ੍ਰਿਆ ਅਰੋੜਾ ਅਤੇ ਸਨੀ ਅਰੋੜਾ ਦੇ ਬੈਂਕ ਖਾਤਿਆਂ ਰਾਂਹੀ ਆਈ ਸੀ। ਉਪਰੰਤ ਸਤੀਸ਼ ਕੁਮਾਰ ਅਤੇ ਅਨੀਤਾ ਕੁਮਾਰੀ ਨੇ ਆਪਸੀ ਮਿਲੀਭੁੱਗਤ ਕਰਕੇ ਉਹ ਪਲਾਟ ਦਾ ਇਕਰਾਰਨਾਮਾ ਕਰਵਾ ਦਿੱਤਾ ਜਿਸ ਉਪਰ ਪਹਿਲਾਂ ਹੀ ਲੋਨ ਲਿਆ ਹੋਇਆ ਸੀ।ਨਰੇਸ਼ ਖੁਰਾਣਾ ਨੇ ਦੱਸਿਆ ਕਿ ਉਨ੍ਹਾਂ ਚਾਰਾਂ ਨੇ ਆਪਸੀ ਮਿਲੀਭੁਗਤ ਕਰਦੇ ਹੋਏ ਉਸ ਨਾਲ 55 ਲੱਖ 64 ਹਜ਼ਾਰ ਰੁਪਏ ਠੱਗ ਲਏ ਹਨ। ਪੁਲੀਸ ਨੇ ਪੜਤਾਲ ਉਪਰੰਤ ਚਾਰਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

Advertisement