52 ਪੇਟੀਆਂ ਸ਼ਰਾਬ ਬਰਾਮਦ
ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਨੇ ਖਸਤਾ ਕੁਆਟਰ ਹਰਬੰਸਪੁਰਾ ਸਾਹਮਣੇ ਗਊਸ਼ਾਲਾ ਸਥਿਤ ਮਿੰਟੂ ਸ਼ਰਮਾ ਉਰਫ਼ ਪਰਵੇਜ਼ ਵਾਸੀ ਲੱਕੜ ਬਾਜ਼ਾਰ ਤੇ ਸਿਮਰਨ ਵਾਸੀ ਬਾਂਗੜ ਮੁਹੱਲਾ ਖ਼ਿਲਾਫ਼ ਕੇਸ ਦਰਜ ਕਰਕੇ ਮਿੰਟੂ ਸ਼ਰਮਾ ਦੇ ਘਰੋਂ 41 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ ਜਦਕਿ...
Advertisement
ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਨੇ ਖਸਤਾ ਕੁਆਟਰ ਹਰਬੰਸਪੁਰਾ ਸਾਹਮਣੇ ਗਊਸ਼ਾਲਾ ਸਥਿਤ ਮਿੰਟੂ ਸ਼ਰਮਾ ਉਰਫ਼ ਪਰਵੇਜ਼ ਵਾਸੀ ਲੱਕੜ ਬਾਜ਼ਾਰ ਤੇ ਸਿਮਰਨ ਵਾਸੀ ਬਾਂਗੜ ਮੁਹੱਲਾ ਖ਼ਿਲਾਫ਼ ਕੇਸ ਦਰਜ ਕਰਕੇ ਮਿੰਟੂ ਸ਼ਰਮਾ ਦੇ ਘਰੋਂ 41 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ ਜਦਕਿ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਨਿਊ ਹਰਗੋਬਿੰਦ ਨਗਰ ਕੋਲ ਬਿਨਾ ਨੰਬਰ ਦੀ ਸਕੂਟਰੀ ਸਵਾਰ ਵਿਅਕਤੀ ਨੂੰ ਰੋਕਿਆ ਤਾਂ 9 ਬੋਤਲਾਂ ਸ਼ਰਾਬ ਮਿਲੀ ਪਰ ਚਾਲਕ ਫਰਾਰ ਹੋ ਗਿਆ।ਥਾਣਾ ਮਾਡਲ ਟਾਊਨ ਦੀ ਪੁਲੀਸ ਨੇ ਧੂਰੀ ਲਾਇਨਾਂ ਤੋਂ ਸੰਜੇ ਵਾਸੀ ਮਨੋਹਰ ਨਗਰ ਨੂੰ ਕਾਬੂ ਕਰ ਕੇ 2 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ।
Advertisement
Advertisement