ਕੈਂਪ ਦੌਰਾਨ 45 ਯੂਨਿਟ ਖੂਨ ਇਕੱਤਰ
ਇੱਥੇ ਕਰਨ ਸਿੰਗਲਾ ਹਸਪਤਾਲ ’ਚ ਬਲੱਡ ਬੈਂਕ ਦੇ ਉਦਘਾਟਨ ਮੌਕੇ ਅੱਜ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਵਿੱਚ 45 ਯੂਨਿਟ ਖੁਨ ਇਕੱਤਰ ਹੋਇਆ। ਕੈਂਪ ਦੇ ਉਦਘਾਟਨ ਤੋਂ ਪਹਿਲਾਂ ਸੁਖਮਨੀ ਸਾਹਿਬ ਦੇ ਪਾਠ ਕਰ ਭੋਗ ਪਾਏ ਗਏ ਤੇ ਕੀਰਤਨ ਹੋਇਆ। ਇਸ ਮਗਰੋਂ...
Advertisement
ਇੱਥੇ ਕਰਨ ਸਿੰਗਲਾ ਹਸਪਤਾਲ ’ਚ ਬਲੱਡ ਬੈਂਕ ਦੇ ਉਦਘਾਟਨ ਮੌਕੇ ਅੱਜ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਵਿੱਚ 45 ਯੂਨਿਟ ਖੁਨ ਇਕੱਤਰ ਹੋਇਆ। ਕੈਂਪ ਦੇ ਉਦਘਾਟਨ ਤੋਂ ਪਹਿਲਾਂ ਸੁਖਮਨੀ ਸਾਹਿਬ ਦੇ ਪਾਠ ਕਰ ਭੋਗ ਪਾਏ ਗਏ ਤੇ ਕੀਰਤਨ ਹੋਇਆ। ਇਸ ਮਗਰੋਂ ਸੇਵਾਮੁਕਤ ਸਿਵਲ ਸਰਜਨ ਡਾ. ਹਰੀ ਕ੍ਰਿਸ਼ਨ ਸਿੰਗਲਾ ਨੇ ਰਿਬਨ ਕੱਟ ਕੇ ਕੈਂਪ ਅਤੇ ਬਲੱਡ ਬੈਂਕ ਦਾ ਉਦਘਾਟਨ ਕੀਤਾ। ਉਨ੍ਹਾਂ ਹਸਪਤਾਲ ਵੱਲੋਂ ਲੋੜਵੰਦਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਦੱਸਿਆ। ਕੈਂਪ ਵਿੱਚ 45 ਵਿਅਕਤੀਆਂ ਨੇ ਖੂਨ-ਦਾਨ ਕੀਤਾ। ਸਮਾਗਮ ਵਿੱਚ ਚੇਅਰਮੈਨ ਸਤਿੰਦਰਪਾਲ ਗਰੇਵਾਲ, ਰਾਜ ਕੁਮਾਰ ਭੱਲਾ, ਪ੍ਰਧਾਨ ਕਨਈਆ ਲਾਲ ਬਾਂਕਾ, ਡਾ. ਨਰਿੰਦਰ ਸਿੰਘ ਬੀਕੇ ਗੈਸ, ਡਾ. ਵਿਵੇਕ ਅਰੋੜਾ, ਡਾ. ਮਹਿਕ ਸਿੰਗਲਾ ਤੇ ਪੱਪੂ ਯਾਦਵ ਹਾਜ਼ਰ ਸਨ। ਅੰਤ ਵਿੱਚ ਖੁਨ ਦਾਨ ਕਰਨ ਵਾਲਿਆਂ ਨੂੰ ਸਰਟੀਫਿਕੇਟ ਵੰਡੇ ਗਏ।
Advertisement
Advertisement