ਕੈਂਪ ਦੌਰਾਨ 35 ਯੂਨਿਟ ਖੂਨ ਇਕੱਤਰ
ਭਾਈ ਘੱਨ੍ਹਈਆ ਮਿਸ਼ਨ ਸੇਵਾ ਸੁਸਾਇਟੀ ਵੱਲੋਂ 818ਵਾਂ ਖ਼ੂਨਦਾਨ ਕੈਂਪ ਪੀਰ ਬਾਬਾ ਜ਼ਾਹਰ ਬਲੀ ਦਰਗਾਹ ਨੇੜੇ ਬਦੋਵਾਲ ਵਿੱਖੇ ਹਰਜਿੰਦਰ ਸਿੰਘ ਪਮਾਲ ਪ੍ਰਧਾਨ ਐਂਟੀ ਕ੍ਰਾਈਮ ਵਿੰਗ ਪੰਜਾਬ ਅਤੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਹਸਨਪੁਰ ਦੇ ਸਹਿਯੋਗ ਨਾਲ ਲਗਾਇਆ ਗਿਆ ਜਿਸ ਵਿੱਚ 35 ਯੂਨਿਟ ਖੂਨ ਇਕੱਤਰ ਕੀਤਾ ਗਿਆ।
ਇਸ ਸਮੇਂ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਦੱਸਿਆ ਕਿ ਖ਼ੂਨ ਲੈਬੋਰਟਰੀ ਜਾਂ ਮਸ਼ੀਨਾਂ ਨਾਲ ਤਿਆਰ ਨਹੀਂ ਕੀਤਾ ਜਾ ਸਕਦਾ, ਖ਼ੂਨ ਦਾ ਦੂਸਰਾ ਬਦਲ ਕੇਵਲ ਤੇ ਕੇਵਲ ਇੱਕ ਇਨਸਾਨ ਦਾ ਦਾਨ ਕੀਤਾ ਖ਼ੂਨ ਮਰੀਜ਼ ਦੀ ਜ਼ਿੰਦਗੀ ਬਚਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦਵਾਈਆਂ ਦੇ ਦਾਨ, ਲੰਗਰਾਂ ਦੇ ਦਾਨ ਅਤੇ ਹੋਰ ਬਹੁਤ ਸਾਰੇ ਸੰਸਾਰ ਦੇ ਦਾਨਾਂ ਵਿੱਚੋਂ ਖ਼ੂਨਦਾਨ ਸੱਭ ਤੋਂ ਉੱਤਮ ਦਾਨ ਹੈ। ਇਸ ਸਮੇਂ ਜੱਥੇ:ਨਿਮਾਣਾ ਨੇ ਦਿਲਜੋਤ ਸਿੰਘ ਗਿਲ ਪ੍ਰਧਾਨ ਐਂਟੀ ਕ੍ਰਾਈਮ ਸਮੇਤ 35 ਖੂਨਦਾਨੀਆਂ ਨੂੰ ਪ੍ਰਮਾਣ ਪੱਤਰ ਅਤੇ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ। ਕੈਂਪ ਦੌਰਾਨ ਇਕੱਤਰ ਕੀਤਾ ਗਿਆ ਖ਼ੂਨ ਲੋੜ੍ਹਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿੱਚ ਦਿੱਤਾ ਜਾਵੇਗਾ। ਇਸ ਮੌਕੇ ਬਲਦੇਵ ਸਿੰਘ ਸੰਧੂ, ਪ੍ਰਭਦੀਪ ਸਿੰਘ ਸੇਖੋਂ, ਪਰਮਿੰਦਰ ਕੌਰ ਹੰਬੜਾ, ਕਮਲਜੀਤ ਕੌਰ ਸੇਖੂਪੁਰਾ, ਜਸਵੀਰ ਕੌਰ ਭਨੋਹੜ, ਜਗਵੀਰ ਸਿੰਘ ਪੱਖੋਵਾਲ, ਜਗਵਿੰਦਰ ਸਿੰਘ ਜਾਂਗਪੁਰ, ਮਨਵੀਰ ਸਿੰਘ ਪੱਖੋਵਾਲ ਅਤੇ ਗੁਰਚਰਨ ਸਿੰਘ ਬੋਪਾਰਾਏ ਕਲਾਂ ਵੀ ਹਾਜ਼ਰ ਸਨ।