ਕੈਂਪ ਦੌਰਾਨ 300 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ
ਦੇਵੀਗੜ੍ਹ: ਪਿੰਡ ਨੌਗਾਵਾਂ ਦੇ ਮੇਜਰ ਸਿੰਘ ਭੰਗੂ ਯੂਐੱਸਏ ਵਾਲਿਆਂ ਵੱਲੋਂ ਲੋੜਵੰਦਾਂ ਦੀ ਮਦਦ ਲਈ ਬੀਤੇ ਦਿਨੀਂ ਅੱਖਾਂ ਦਾ ਮੁਫਤ ਜਾਂਚ ਅਤੇ ਅਪਰੇਸ਼ਨ ਕੈਂਪ ਭੰਗੂ ਫਾਰਮ ਪਿੰਡ ਨੌਗਾਵਾਂ ਵਿੱਚ ਲਗਾਇਆ ਗਿਆ। ਇਸ ਕੈਂਪ ਵਿੱਚ ਅੱਖਾਂ ਦੇ ਮਾਹਰ ਡਾਕਟਰ ਪ੍ਰਿੰਸ ਅਤੇ ਡਾਕਟਰ...
Advertisement
ਦੇਵੀਗੜ੍ਹ: ਪਿੰਡ ਨੌਗਾਵਾਂ ਦੇ ਮੇਜਰ ਸਿੰਘ ਭੰਗੂ ਯੂਐੱਸਏ ਵਾਲਿਆਂ ਵੱਲੋਂ ਲੋੜਵੰਦਾਂ ਦੀ ਮਦਦ ਲਈ ਬੀਤੇ ਦਿਨੀਂ ਅੱਖਾਂ ਦਾ ਮੁਫਤ ਜਾਂਚ ਅਤੇ ਅਪਰੇਸ਼ਨ ਕੈਂਪ ਭੰਗੂ ਫਾਰਮ ਪਿੰਡ ਨੌਗਾਵਾਂ ਵਿੱਚ ਲਗਾਇਆ ਗਿਆ। ਇਸ ਕੈਂਪ ਵਿੱਚ ਅੱਖਾਂ ਦੇ ਮਾਹਰ ਡਾਕਟਰ ਪ੍ਰਿੰਸ ਅਤੇ ਡਾਕਟਰ ਆਸ਼ਾ, ਪਿਤਪਾਲ ਕੌਰ ਐੱਮਐੱਸਆਈ ਫੇਕੋ ਐਂਡ ਮੈਡੀਕਲ ਰੈਟਿਨਾ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਅਤੇ ਅਪਰੇਸ਼ਨ ਕੀਤੇ ਗਏ। ਕੈਂਪ ਵਿਚ 300 ਦੇ ਕਰੀਬ ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ 45 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੇ ਅਪਰੇਸ਼ਨ ਕਰ ਕੇ ਲੈਨਜ਼ ਪਾਏ ਗਏ। -ਪੱਤਰ ਪ੍ਰੇਰਕ
Advertisement
Advertisement