ਘਰ ਬੈਠ ਕੇ ਲੱਖਾਂ ਕਮਾਉਣ ਦੇ ਨਾਂ ’ਤੇ 24.57 ਲੱਖ ਦੀ ਠੱਗੀ
ਪੁਲੀਸ ਜਿਲਾ ਲੁਧਿਆਣਾ (ਦਿਹਾਤੀ) ਦੇ ਸਾਈਬਰ ਕਰਾਇਮ ਸੈੱਲ ਨੇ ਇੱਕ ਔਰਤ ਦੇ ਝਾਂਸੇ ’ਚ ਆ ਕੇ ਲੱਖਾਂ ਰੁਪਏ ਗਵਾਉਣ ਵਾਲੇ ਵਿਅਕਤੀ ਦੀ ਸ਼ਿਕਾਇਤ ’ਤੇ ਠੱਗੀ ਦਾ ਕੇਸ ਦਰਜ ਕੀਤਾ ਹੈ। ਪੜਤਾਲੀ ਅਫਸਰ ਜਗਰੂਪ ਸਿੰਘ ਨੇ ਦੱਸਿਆ ਕਿ ਭਵਨਦੀਪ ਸਿੰਘ ਮਾਨ...
Advertisement
ਪੁਲੀਸ ਜਿਲਾ ਲੁਧਿਆਣਾ (ਦਿਹਾਤੀ) ਦੇ ਸਾਈਬਰ ਕਰਾਇਮ ਸੈੱਲ ਨੇ ਇੱਕ ਔਰਤ ਦੇ ਝਾਂਸੇ ’ਚ ਆ ਕੇ ਲੱਖਾਂ ਰੁਪਏ ਗਵਾਉਣ ਵਾਲੇ ਵਿਅਕਤੀ ਦੀ ਸ਼ਿਕਾਇਤ ’ਤੇ ਠੱਗੀ ਦਾ ਕੇਸ ਦਰਜ ਕੀਤਾ ਹੈ। ਪੜਤਾਲੀ ਅਫਸਰ ਜਗਰੂਪ ਸਿੰਘ ਨੇ ਦੱਸਿਆ ਕਿ ਭਵਨਦੀਪ ਸਿੰਘ ਮਾਨ (48) ਵਾਸੀ ਪਿੰਡ ਗੁੜੇ ਨੇ ਸ਼ਿਕਾਇਤ ਦਿੱਤੀ ਹੈ ਕਿ ਉਸ ਨੂੰ ਇੱਕ ਔਰਤ ਨੇ ਫੋਨ ਕਰਕੇ ਆਖਿਆ ਕਿ ਉਨ੍ਹਾਂ ਦੀ ਕੰਪਨੀ ਸ਼ੇਅਰ ਇੰਡੀਆ ਆਨਲਾਈਨ ਕੰਮ ਕਰਦੀ ਹੈ। ਜਿਸ ਨਾਲ ਜੁੜ ਕੇ ਉਹ ਘਰ ਬੈਠਿਆਂ ਹੀ ਚੰਗੇ ਪੈਸੇ ਕਮਾ ਸਕਦਾ ਹੈ। ਭਵਨਦੀਪ ਸਿੰਘ ਨੇ ਉਕਤ ਔਰਤ ਦੇ ਆਖੇ ’ਤੇ ਥੋੜੇ ਥੋੜੇ ਕਰਕੇ 24 ਲੱਖ 57 ਹਜ਼ਾਰ ਰੁਪਏ ਉਸ ਵੱਲੋਂ ਦੱਸੇ ਖਾਤਿਆਂ ਵਿੱਚ ਪਾ ਦਿੱਤੇ। ਜਦੋਂ ਉਸ ਨੂੰ ਆਪਣੇ ਨਾਲ ਹੋਈ ਠੱਗੀ ਦਾ ਪਤਾ ਲੱਗਿਆ ਤਾਂ ਉਸ ਨੇ ਸੀਨੀਅਰ ਪੁਲੀਸ ਕਪਤਾਨ ਕੋਲ ਸ਼ਿਕਾਇਤ ਕੀਤੀ।
Advertisement
Advertisement