ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੈਸੇ ਦੁੱਗਣੇ ਕਰਨ ਦੇ ਨਾਂ ’ਤੇ 21 ਲੱਖ ਦੀ ਠੱਗੀ

ਕਰਿਆਨੇ ਦੀ ਦੁਕਾਨ ਕਰਦਾ ਸੀ ਮੁਲਜ਼ਮ; ਲੋਕਾਂ ਨੂੰ ਠੱਗ ਕੇ ਹੋਇਆ ਫਰਾਰ
Advertisement

ਪੱਤਰ ਪ੍ਰੇਰਕ

ਗੁਰੂਸਰ ਸੁਧਾਰ, 10 ਅਪਰੈਲ

Advertisement

ਥਾਣਾ ਸੁਧਾਰ ਦੀ ਪੁਲੀਸ ਨੇ ਪਿੰਡ ਲੀਲ੍ਹ ਦੇ ਕਰਿਆਨਾ ਵਪਾਰੀ ਰਾਹੁਲ ਗੋਇਲ ਵਿਰੁੱਧ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਨੇ ਲੋਕਾਂ ਨੂੰ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ 21 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਤੇ ਮਗਰੋਂ ਫਰਾਰ ਹੋ ਗਿਆ। ਪੁਲੀਸ ਉਸ ਦੀ ਭਾਲ ਵਿੱਚ ਛਾਪਾਮਾਰੀ ਕਰ ਰਹੀ ਹੈ।

ਇਸ ਸਬੰਧੀ ਪੱਖੋਵਾਲ ਵਾਸੀ ਪ੍ਰਦੀਪ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਕਿਹਾ ਕਿ ਉਹ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ। ਮੁਲਜ਼ਮ ਰਾਹੁਲ ਗੋਇਲ ਵੀ ਲੀਲ੍ਹ ਪਿੰਡ ਵਿੱਚ ਕਰਿਆਨੇ ਦੀ ਦੁਕਾਨ ਕਰਦਾ ਸੀ। ਇਸੇ ਦੌਰਾਨ ਰਾਹੁਲ ਗੋਇਲ ਨੇ ਪੈਸੇ ਦੁੱਗਣੇ ਕਰਨ ਦਾ ਦਾਅਵਾ ਕੀਤਾ ਤੇ ਗੱਲਾਂ ਵਿੱਚ ਆ ਕੇ ਉਸ ਨੇ ਰਾਹੁਲ ਨੂੰ 2 ਲੱਖ 30 ਹਜ਼ਾਰ ਰੁਪਏ ਦੇ ਦਿੱਤੇ। ਕਾਫ਼ੀ ਸਮੇਂ ਬਾਅਦ ਵੀ, ਜਦੋਂ ਰਾਹੁਲ ਨੇ ਪੈਸੇ ਨਾ ਮੋੜੇ ਤਾਂ ਰਾਹੁਲ ਨੇ ਉਸ ਨੂੰ ਐੱਚਡੀਐੱਫ਼ਸੀ ਬੈਂਕ ਦੇ ਤਿੰਨ ਚੈੱਕ ਦਿੱਤੇ, ਜੋ ਬਾਉਂਸ ਹੋ ਗਏ। ਜਾਂਚ ਅਫ਼ਸਰ ਹਰਪ੍ਰੀਤ ਸਿੰਘ ਅਨੁਸਾਰ ਮੁਲਜ਼ਮ ਰਾਹੁਲ ਗੋਇਲ ਨੇ ਪੱਖੋਵਾਲ ਵਾਸੀ ਦੀਪ ਕੁਮਾਰ ਨਾਲ 3 ਲੱਖ 70 ਹਜ਼ਾਰ ਰੁਪਏ, ਰਾਜਦੀਪ ਸਿੰਘ ਨਾਲ 4 ਲੱਖ 50 ਹਜ਼ਾਰ ਰੁਪਏ, ਦੀਪਕ ਕੁਮਾਰ ਨਾਲ 3 ਲੱਖ ਰੁਪਏ, ਗਗਨਦੀਪ ਸਿੰਘ ਨਾਲ 4 ਲੱਖ 50 ਹਜ਼ਾਰ ਰੁਪਏ ਅਤੇ ਦਿਨੇਸ਼ ਕੁਮਾਰ ਨਾਲ 3 ਲੱਖ ਰੁਪਏ ਦੀ ਠੱਗੀ ਮਾਰੀ ਹੈ।

Advertisement
Show comments