ਮੈਡੀਕਲ ਕੈਂਪ ਦਾ 200 ਮਰੀਜ਼ਾਂ ਨੇ ਲਾਹਾ ਲਿਆ
ਇੱਥੇ ਮਲਕ ਰੋਡ ਸਥਿਤ ਝੱਮਟ ਹਸਪਤਾਲ ਵਿੱਚ ਮਰਹੂਮ ਸੁਰਜੀਤ ਕੌਰ ਝੱਮਟ ਦੀ ਯਾਦ ਵਿੱਚ ਮੁਫ਼ਤ ਮੈਡੀਕਲ ਕੈਂਪ ਲਾਇਆ ਗਿਆ। ਇਸ ਮੌਕੇ ਡਾ. ਸੁਰਿੰਦਰ ਸਿੰਘ ਤੇ ਹੋਰ ਡਾਕਟਰਾਂ ਨੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈ ਵੀ ਦਿੱਤੀ। ਉਨ੍ਹਾਂ...
Advertisement
ਇੱਥੇ ਮਲਕ ਰੋਡ ਸਥਿਤ ਝੱਮਟ ਹਸਪਤਾਲ ਵਿੱਚ ਮਰਹੂਮ ਸੁਰਜੀਤ ਕੌਰ ਝੱਮਟ ਦੀ ਯਾਦ ਵਿੱਚ ਮੁਫ਼ਤ ਮੈਡੀਕਲ ਕੈਂਪ ਲਾਇਆ ਗਿਆ। ਇਸ ਮੌਕੇ ਡਾ. ਸੁਰਿੰਦਰ ਸਿੰਘ ਤੇ ਹੋਰ ਡਾਕਟਰਾਂ ਨੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈ ਵੀ ਦਿੱਤੀ। ਉਨ੍ਹਾਂ ਦੱਸਿਆ ਕਿ ਮਾਤਾ ਸੁਰਿੰਦਰ ਕੌਰ ਅੱਜ ਦੇ ਦਿਨ ਛੇ ਸਾਲ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਸਨ ਜਿਸ ਕਰਕੇ ਸਮੁੱਚੇ ਪਰਿਵਾਰ ਨੇ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਇਹ ਉਪਰਾਲਾ ਕੀਤਾ। ਇਸ ਮੌਕੇ ਆਮ ਰੋਗਾਂ ਦੇ ਮਾਹਿਰ ਡਾ. ਚਰਨਜੀਤ ਸਿੰਘ, ਬੱਚਿਆਂ ਦੇ ਮਾਹਿਰ ਡਾ. ਆਕਾਸ਼ਜੋਤ ਕੌਰ, ਨੱਕ ਕੰਨ ਤੇ ਗਲੇ ਦੇ ਮਾਹਿਰ ਡਾ. ਦੀਕਸ਼ਾ ਅਤੇ ਡਾ. ਚਮਨਜੀਤ ਸਿੰਘ ਨੇ ਦੋ ਸੌ ਮਰੀਜ਼ਾਂ ਦੀ ਸਿਹਤ ਦੀ ਜਾਂਚ ਕੀਤੀ। ਇਸ ਤੋਂ ਇਲਾਵਾ ਡਾ. ਕਮਲਦੀਪ ਕੌਰ ਤੇ ਡਾ. ਨਵਰੀਤ ਕੌਰ ਨੇ ਔਰਤਾਂ ਦੇ ਰੋਗਾਂ ਦੀ ਜਾਂਚ ਕੀਤੀ ਅਤੇ ਦਵਾਈ ਵੀ ਮੁਫ਼ਤ ਦਿੱਤੀ। ਕੈਂਪ ਦੌਰਾਨ ਟੈਸਟ ਵੀ ਮੁਫ਼ਤ ਕੀਤੇ ਗਏ। ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਹੁਣ ਹਰ ਸਾਲ ਇਸੇ ਦਿਨ ਇਹ ਕੈਂਪ ਲਾਇਆ ਜਾਵੇਗਾ। ਇਸ ਮੌਕੇ ਗਰੀਨ ਮਿਸ਼ਨ ਪੰਜਾਬ ਦੀ ਟੀਮ ਵੀ ਹਾਜ਼ਰ ਸੀ ਜਿਨ੍ਹਾਂ ਬੂਟੇ ਵੰਡੇ। ਕੈਂਪ ਨੂੰ ਸਫ਼ਲ ਬਣਾਉਣ ਵਿੱਚ ਸਾਬਕਾ ਸਰਪੰਚ ਮਨਜੀਤ ਸਿੰਘ ਮਲਕ, ਪਰਵਾਰ ਸਿੰਘ ਢਿੱਲੋਂ, ਗੁਰਦਾਸ ਸਿੰਘ, ਰਾਜ ਕੁਮਾਰ, ਜਸਵਿੰਦਰ ਸਿੰਘ, ਨਿਰਮਲ ਸਿੰਘ, ਗੁਰਪ੍ਰੀਤ ਸਿੰਘ, ਜਸਪਾਲ ਸਿੰਘ, ਸੁਖਵਿੰਦਰ ਸਿੰਘ, ਅਵਤਾਰ ਸਿੰਘ ਝੱਮਟ, ਹਰਬੰਸ ਸਿੰਘ, ਬਲਵਿੰਦਰ ਸਿੰਘ ਤੇ ਚਮਕੌਰ ਸਿੰਘ ਤੋਂ ਇਲਾਵਾ ਪਿੰਡ ਮਲਕ ਦੀ ਪੰਚਾਇਤ ਨੇ ਯੋਗਦਾਨ ਪਾਇਆ।
Advertisement
Advertisement