ਕੈਂਪ ਵਿੱਚ 160 ਲੋਕਾਂ ਦੀ ਜਾਂਚ
ਜੇਸੀਆਈ ਐਲੂਮਨਾਈ ਕਲੱਬ ਅਤੇ ਜੇਸੀਆਈ ਲੁਧਿਆਣਾ ਕੁਈਨਜ਼ ਨੇ ਮਿਸਾਲ ਆਰਗੇਨਾਈਜ਼ੇਸ਼ਨ ਦੇ ਸਹਿਯੋਗ ਨਾਲ ਖੂਨ ਦਾਨ, ਅੱਖਾਂ ਦੀ ਜਾਂਚ ਅਤੇ ਦੰਦਾਂ ਦੀ ਜਾਂਚ ਕੈਂਪ ਦਾ ਸਫਲ ਆਯੋਜਨ ਗੁਰਦੁਆਰਾ ਸਾਹਿਬ, ਇੰਦਰਾਨਗਰ ਵਿੱਚ ਕੀਤਾ। ਇਸ ਕੈਂਪ ਵਿੱਚ 160 ਵਿਅਕਤੀਆਂ ਨੇ ਡਾਕਟਰੀ ਜਾਂਚ ਕਰਵਾਈ। ਕੈਂਪ ਦੌਰਾਨ 50 ਯੂਨਿਟ ਖੂਨ ਇਕੱਠਾ ਕੀਤਾ ਗਿਆ। ਕੈਂਪ ਵਿੱਚ ਵਿਧਾਇਕ ਕੁਲਵੰਤ ਸਿੰਘ ਸਿੱਧੂ, ਕੌਂਸਲਰ ਨਿਰਮਲ ਸਿੰਘ ਕਾਇਰਾ, ਸਿਮਰਜੀਤ ਸਿੰਘ ਬੈਂਸ, ਹੈਪੀ ਲੱਲੀ, ਟੋਨੀ ਪ੍ਰਧਾਨ, ਪਰਮਿੰਦਰ ਸਿੰਘ ਸੇਮਾ ਅਤੇ ਸ਼ਰਨਪਾਲ ਸਿੰਘ ਮੱਕੜ ਨੇ ਕਿਹਾ ਕਿ ਸਮਾਜ ਦੀ ਚੰਗੀ ਸਿਹਤ ਲਈ ਸਮੇਂ ਸਮੇਂ ’ਤੇ ਅਜਿਹੇ ਕੈਂਪ ਲੱਗਦੇ ਰਹਿਣੇ ਚਾਹੀਦੇ ਹਨ। ਡੈਂਟਲ ਟੀਮ ਦੀ ਅਗਵਾਈ ਜੇਸੀ ਡਾ. ਸੋਨਾਲੀ ਆਨੰਦ ਨੇ, ਅੱਖਾਂ ਦੀ ਜਾਂਚ ਏਐਸਜੀ ਹਸਪਤਾਲ ਤੋਂ ਸੁਰਜੀਤ ਸਿੰਘ ਦੀ ਟੀਮ ਵੱਲੋਂ ਕੀਤੀ ਗਈ। ਖੂਨ ਦਾਨ ਕੈਂਪ ਦਾ ਪ੍ਰਬੰਧ ਆਇਕਾਈ ਹਸਪਤਾਲ ਅਤੇ ਸੀ.ਐਮ.ਸੀ. ਹਸਪਤਾਲ ਦੀਆਂ ਟੀਮਾਂ ਨੇ ਕੀਤਾ। ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਜੇਸੀ ਹਰਜੀਤ ਸਿੰਘ ਨਿੱਝਰ, ਮਹਕਪ੍ਰੀਤ ਸਿੰਘ, ਡਾ ਸੋਨਾਲੀ, ਡਾ. ਪੁਨੀਤ ਗੁਪਤਾ ਅਤੇ ਡਾ. ਰਾਜੀਵ ਅੱਗਰਵਾਲ ਨੇ ਅਹਿਮ ਯੋਗਦਾਨ ਪਾਇਆ। ਇਸ ਮੌਕੇ ਜੇਸੀਆਈ ਲੁਧਿਆਣਾ ਕਵੀਨਜ਼ ਦੀ ਪ੍ਰਧਾਨ ’ਤੇ ਜੇਸੀ ਡਾ. ਈਸ਼ਾ ਅੱਗਰਵਾਲ ਅਤੇ ਜੇਏਸੀ ਜ਼ੋਨ-1 ਦੇ ਚੇਅਰਮੈਨ ਜੇਐਕਸ ਜਸਮਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰਬ ਹੋਏ। ਗੁਰਦੁਆਰਾ ਸਿੰਘ ਸਭਾ ਇੰਦਰਾਨਗਰ ਕਮੇਟੀ ਵੱਲੋਂ ਪ੍ਰਧਾਨ ਹਰੀ ਸਿੰਘ ਨੇ ਸਾਰੀ ਟੀਮ ਸਮੇਤ ਹਾਜ਼ਰੀ ਭਰੀ।