ਰਾਏਕੋਟ ਦੇ 14 ਅਧਿਆਪਕ ‘ਕੌਮ ਨਿਰਮਾਤਾ ਪੁਰਸਕਾਰ’ ਨਾਲ ਸਨਮਾਨਿਤ
ਇੱਥੇ ਨਗਰ ਕੌਂਸਲ ਦਫ਼ਤਰ ਵਿੱਚ ਰੋਟਰੀ ਕਲੱਬ ਰਾਏਕੋਟ ਦੇ ਪ੍ਰਧਾਨ ਡਾ. ਇੰਦਰਜੀਤ ਸਿੰਘ ਤਲਵੰਡੀ ਦੀ ਅਗਵਾਈ ਵਿੱਚ ‘ਅਧਿਆਪਕ ਦਿਵਸ’ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਦੌਰਾਨ ਇਲਾਕੇ ਦੇ 14 ਅਧਿਆਪਕਾਂ ਨੂੰ ‘ਕੌਮ ਨਿਰਮਾਤਾ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਕਲੱਬ ਦੇ ਪ੍ਰਧਾਨ ਪ੍ਰਧਾਨ ਡਾ. ਇੰਦਰਜੀਤ ਸਿੰਘ ਅਤੇ ਅਤਰ ਸਿੰਘ ਚੱਢਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕ ਚਾਨਣ-ਮੁਨਾਰੇ ਵਜੋਂ ਕੰਮ ਕਰਦਾ ਹੈ, ਜੋ ਗਿਆਨ ਦੀ ਲੋਅ ਜਗਾ ਕੇ ਬੱਚਿਆਂ ਅੰਦਰ ਗਿਆਨ ਦੀ ਰੋਸ਼ਨੀ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਹਰ ਪੱਖੋਂ ਮੁਹਾਰਤ ਹਾਸਲ ਕਰਕੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਦੇ ਨਾਲ ਹੀ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਯਤਨ ਕਰਨਾ ਚਾਹੀਦਾ ਹੈ।
ਸਮਾਗਮ ਦੌਰਾਨ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੀ ਵੀਰਾਂ ਕੌੜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਾਭਾ ਦੇ ਰਸਾਇਣ ਵਿਗਿਆਨ ਦੀ ਲੈਕਚਰਾਰ ਲਖਵੀਰ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਿੱਤਰ ਦੇ ਅੰਗਰੇਜ਼ੀ ਲੈਕਚਰਾਰ ਹਰਮਿੰਦਰ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋਵਾਲ ਦੇ ਰਸਾਇਣ ਵਿਗਿਆਨ ਦੇ ਲੈਕਚਰਾਰ ਜਗਜੀਤ ਸਿੰਘ, ਅਜੀਤਸਰ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਰਾਏਕੋਟ ਦੇ ਕੰਪਿਊਟਰ ਅਧਿਆਪਕ ਸੰਦੀਪ ਵਾਲੀਆ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਛੀਨ ਦੀ ਕੰਪਿਊਟਰ ਅਧਿਆਪਕ ਬੇਅੰਤ ਕੌਰ, ਮਹੇਰਨਾ ਕਲਾਂ ਸਕੂਲ ਦੀ ਪੰਜਾਬੀ ਅਧਿਆਪਕਾ ਮਨਦੀਪ ਕੌਰ, ਭਰਪੂਰ ਸਿੰਘ ਸਕੂਲ ਤਲਵੰਡੀ ਰਾਏ ਦੀ ਅਧਿਆਪਕ ਪ੍ਰਿੰਕਦੀਪ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਰਾਏ ਦੀ ਕੰਪਿਊਟਰ ਅਧਿਆਪਕਾ ਪਰਮਜੀਤ ਕੌਰ, ਡਾ. ਦਵਾਰਕਾ ਨਾਥ ਕੰਨਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਦੀ ਅਧਿਆਪਕ ਅੰਮ੍ਰਿਤਪਾਲ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲਸੀਆਂ ਦੀ ਕੰਪਿਊਟਰ ਅਧਿਆਪਕ ਬੱਬਲਜੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਦੀ ਸਮਾਜਿਕ ਸਿੱਖਿਆ ਅਧਿਆਪਕ ਬਲਵਿੰਦਰ ਕੌਰ, ਮਿਡਲ ਸਕੂਲ ਰਾਏਕੋਟ ਦੇ ਅਧਿਆਪਕ ਰਮਨ ਗੋਇਲ, ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਰਾਏ ਦੀ ਅਧਿਆਪਕਾ ਅਮਨਦੀਪ ਕੌਰ ਨੂੰ ਸਿੱਖਿਆ ਦੇ ਖੇਤਰ ਵਿਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੇਵਾ ਮੁਕਤ ਅਧਿਆਪਕ ਬਲਵੀਰ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ।