ਕੈਂਪ ਦੌਰਾਨ 122 ਮਰੀਜ਼ਾਂ ਦੀ ਜਾਂਚ
ਲੋਕ ਸੇਵਾ ਸੁਸਾਇਟੀ ਜਗਰਾਉਂ ਵਲੋਂ ਅੱਜ ਇਥੇ ਅੱਖਾਂ ਦਾ 67ਵਾਂ ਆਪਰੇਸ਼ਨ ਤੇ ਚੈੱਕਅਪ ਕੈਂਪ ਲਾਇਆ ਗਿਆ ਜਿਸ ਦਾ ਉਦਘਾਟਨ ਡਾ. ਮਨਜੋਤ ਕੌਰ ਨੇ ਕੀਤਾ। ਮਰਹੂਮ ਕਮਲੇਸ਼ ਰਾਣੀ ਦੀ ਦੂਜੀ ਬਰਸੀ ਨੂੰ ਸਮਰਪਿਤ ਇਹ ਕੈਂਪ ਵਿਸ਼ਨੂ ਰਾਈਸ ਮਿੱਲ ਦੋ ਸਹਿਯੋਗ ਨਾਲ ਲੱਗਿਆ ਜਿਸ ਵਿੱਚ 122 ਮਰੀਜ਼ਾਂ ਦਾ ਨਿਰੀਖਣ ਕੀਤਾ ਗਿਆ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਰਜਿੰਦਰ ਜੈਨ ਕਾਕਾ, ਸੈਕਟਰੀ ਕੁਲਭੂਸ਼ਨ ਗੁਪਤਾ, ਕੈਸ਼ੀਅਰ ਸੁਨੀਲ ਬਜਾਜ ਨੇ ਦੱਸਿਆ ਕਿ ਸ਼ੰਕਰਾ ਅੱਖਾਂ ਦੇ ਹਸਪਤਾਲ ਦੇ ਸਹਿਯੋਗ ਲੱਗੇ ਕੈਂਪ ਵਿੱਚ 52 ਮਰੀਜ਼ਾਂ ਦੀ ਆਪਰੇਸ਼ਨ ਲਈ ਚੋਣ ਹੋਈ। ਇਨ੍ਹਾਂ ਦੇ ਆਪਰੇਸ਼ਨ ਵੀ ਸੁਸਾਇਟੀ ਵਲੋਂ ਮੁਫ਼ਤ ਕਰਵਾਏ ਜਾਣਗੇ ਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਉਦਘਾਟਨ ਸਮੇਂ ਡਾ. ਮਨਜੋਤ ਕੌਰ ਨੇ ਸੁਸਾਇਟੀ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਅੱਖਾਂ ਦਾਨ ਨੂੰ ਮਹਾਦਾਨ ਦੱਸਿਆ ਅਤੇ ਮਰਨ ਉਪਰੰਤ ਅੱਖਾਂ ਦਾਨ ਕਰਨ ਦੀ ਲੋਕਾਂ ਨੂੰ ਅਪੀਲ ਵੀ ਕੀਤੀ। ਇਸ ਮੌਕੇ ਵਾਈਸ ਚੇਅਰਮੈਨ ਕੰਵਲ ਕੱਕੜ, ਮਨੋਹਰ ਸਿੰਘ ਟੱਕਰ, ਰਾਜੀਵ ਗੁਪਤਾ, ਸੁਖਦੇਵ ਗਰਗ, ਗੋਪਾਲ ਗੁਪਤਾ, ਅਨਿਲ ਮਲਹੋਤਰਾ, ਪਰਵੀਨ ਮਿੱਤਲ, ਰਾਜਨ ਸਿੰਗਲਾ, ਸੁਖਜਿੰਦਰ ਸਿੰਘ ਢਿੱਲੋਂ, ਜਸਵੰਤ ਸਿੰਘ ਤੇ ਹੋਰ ਹਾਜ਼ਰ ਸਨ।