ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸੜਕ ਹਾਦਸੇ ਵਿੱਚ 11 ਸਾਲਾ ਬੱਚੀ ਦੀ ਮੌਤ

ਸਕੂਲ ਤੋਂ ਪਰਤਦਿਆਂ ਟਰਾਲੀ ਨਾਲ ਟਕਰਾਉਣ ਤੋਂ ਬਾਅਦ ਟਿੱਪਰ ਹੇਠ ਆਈ ਬੱਚੀ
ਹਾਦਸੇ ਮੌਕੇ ਨੁਕਸਾਨਿਆ ਗਿਆ ਮੋਟਰਸਾਈਕਲ।
Advertisement

ਗੁਰਦੀਪ ਸਿੰਘ ਟੱਕਰ

ਮਾਛੀਵਾੜਾ, 25 ਜਨਵਰੀ

Advertisement

ਸਥਾਨਕ ਕੁਹਾੜਾ ਰੋਡ ’ਤੇ ਅੱਜ ਬਾਅਦ ਦੁਪਹਿਰ ਵਾਪਰੇ ਸੜਕ ਹਾਦਸੇ ਵਿਚ ਦਾਦੇ ਨਾਲ ਸਕੂਲ ਤੋਂ ਪਰਤ ਰਹੀ ਪੋਤਰੀ ਜੋਇਆ (11) ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਦੇ ਮੇਨ ਬਜ਼ਾਰ ਵਿਚ ਟੇਲਰ ਦਾ ਕੰਮ ਕਰਦੇ ਵਿਜੈ ਕੁਮਾਰ ਰੋਜ਼ਾਨਾ ਦੀ ਤਰ੍ਹਾਂ ਕੁਹਾੜਾ ਰੋਡ ’ਤੇ ਸਥਿਤ ਇੱਕ ਪ੍ਰਾਈਵੇਟ ਸਕੂਲ ਵਿਚ ਪੰਜਵੀਂ ਦੀ ਵਿਦਿਆਰਥਣ ਤੇ ਆਪਣੀ ਪੋਤਰੀ ਜੋਇਆ ਨੂੰ ਛੁੱਟੀ ਹੋਣ ਉਪਰੰਤ ਲੈਣ ਲਈ ਗਿਆ।

ਜੋਇਆ ਦੀ ਪੁਰਾਣੀ ਤਸਵੀਰ।

ਵਿਜੈ ਕੁਮਾਰ ਨੇ ਸਕੂਲੋਂ ਆਪਣੀ ਪੋਤਰੀ ਨੂੰ ਮੋਟਰਸਾਈਕਲ ’ਤੇ ਬਿਠਾਇਆ ਅਤੇ ਘਰ ਨੂੰ ਪਰਤ ਰਿਹਾ ਸੀ ਕਿ ਸਟੇਡੀਅਮ ਨੇੜੇ ਤੂੜੀ ਦੀ ਭਰੀ ਟਰਾਲੀ ਨਾਲ ਉਸ ਦਾ ਵਾਹਨ ਟਕਰਾ ਗਿਆ ਜਿਸ ਕਾਰਨ ਉਹ ਦੋਵੇਂ ਸੜਕ ’ਤੇ ਗਿਰ ਗਏ। ਇਸ ਦੌਰਾਨ ਹੀ ਪਿੱਛੋਂ ਆ ਰਿਹਾ ਇੱਕ ਟਿੱਪਰ ਸੜਕ ’ਤੇ ਗਿਰੀ ਬੱਚੀ ’ਤੇ ਜਾ ਚੜ੍ਹਿਆ ਜਿਸ ਕਾਰਨ ਇੱਕ ਟਾਇਰ ਉਸਦੇ ਸਿਰ ਉਪਰੋਂ ਗੁਜ਼ਰ ਗਿਆ। ਜ਼ਖ਼ਮੀ ਹਾਲਤ ਵਿਚ ਬੱਚੀ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਹਾਦਸੇ ਵਿਚ ਮ੍ਰਿਤਕ ਬੱਚੀ ਦੇ ਦਾਦੇ ਵਿਜੈ ਕੁਮਾਰ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਬੱਚੀ ਦੀ ਮੌਤ ਦੀ ਖ਼ਬਰ ਸੁਣ ਕੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਜੋਇਆ ਬੈਂਸ ਸਮਾਜ ਸੇਵੀ ਰੇਨੂੰ ਬੈਂਸ ਦੀ ਪੋਤੀ ਸੀ ਅਤੇ ਅੱਜ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਵੱਡੀ ਗਿਣਤੀ ਲੋਕ ਪੁੱਜੇ। ਪੁਲੀਸ ਵਲੋਂ ਟਿੱਪਰ ਅਤੇ ਟਰਾਲੀ ਨੂੰ ਵੀ ਕਬਜ਼ੇ ’ਚ ਲੈ ਲਿਆ ਹੈ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Advertisement