ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲੱਖਾਂ ਰੁਪਏ ਦੀ ਹੈਰੋਇਨ ਸਮੇਤ ਔਰਤ ਸਣੇ 11 ਕਾਬੂ

ਪੁਲੀਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤੇਜ਼ ਕਰਦਿਆਂ ਵੱਖ-ਵੱਖ ਥਾਵਾਂ ਤੋਂ ਇੱਕ ਔਰਤ ਸਣੇ ਗਿਆਰਾਂ ਜਣਿਆਂ ਨੂੰ ਲੱਖਾਂ ਰੁਪਏ ਦੀ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਥਾਣਾ ਸਲੇਮ ਟਾਬਰੀ ਦੇ ਥਾਣੇਦਾਰ ਬਲਵੀਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ...
Advertisement

ਪੁਲੀਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤੇਜ਼ ਕਰਦਿਆਂ ਵੱਖ-ਵੱਖ ਥਾਵਾਂ ਤੋਂ ਇੱਕ ਔਰਤ ਸਣੇ ਗਿਆਰਾਂ ਜਣਿਆਂ ਨੂੰ ਲੱਖਾਂ ਰੁਪਏ ਦੀ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਥਾਣਾ ਸਲੇਮ ਟਾਬਰੀ ਦੇ ਥਾਣੇਦਾਰ ਬਲਵੀਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ

Advertisement

ਰੇਲਵੇ ਲਾਈਨਾਂ ਨੇੜੇ ਤੋਂ ਵਿਜੈ ਗਿੱਲ ਅਤੇ ਵਿਨੋਦ ਕੁਮਾਰ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਸੌਰਵ ਕੁਮਾਰ ਅਤੇ ਤਲੂ ਪਾਸੋਂ 10 ਗ੍ਰਾਮ ਹੈਰੋਇਨ ਅਤੇ ਇਲੈਕਟ੍ਰਾਨਿਕ ਕੰਡਾ ਬਰਾਮਦ ਕੀਤਾ ਗਿਆ ਹੈ।

ਥਾਣਾ ਡਿਵੀਜ਼ਨ ਨੰਬਰ-6 ਦੀ ਪੁਲੀਸ ਨੇ ਮਿਲਟਰੀ ਕੈਂਪ ਨੇੜੇ ਚੌਕ ਸ਼ੇਰਪੁਰ ਦੇ ਪਾਰਕ ਕੋਲੋਂ ਮਨੀ ਨੂੰ 5 ਗ੍ਰਾਮ ਹੈਰੋਇਨ, ਥਾਣਾ ਪੀਏਯੂ ਦੀ ਪੁਲੀਸ ਨੇ ਇਨਕਮ ਟੈਕਸ ਕਲੋਨੀ ਰਿਸ਼ੀ ਨਗਰ ਤੋਂ ਸ਼ਿਖਾ ਸ਼ਰਮਾ ਨੂੰ 7 ਗ੍ਰਾਮ ਹੈਰੋਇਨ, ਥਾਣਾ ਸਰਾਭਾ ਨਗਰ ਦੀ ਪੁਲੀਸ ਨੇ ਭਾਈ ਰਣਧੀਰ ਸਿੰਘ ਨਗਰ ਪਾਸੋਂ ਜਤਿੰਦਰ ਸਿੰਘ ਨੂੰ 9 ਗ੍ਰਾਮ ਹੈਰੋਇਨ, ਥਾਣਾ ਲਾਢੋਵਾਲ ਦੀ ਪੁਲੀਸ ਨੇ ਸਤਲੁਜ ਦਰਿਆ ਬੰਨ੍ਹ ਕੋਲੋਂ ਗੌਰਵ ਨੂੰ 26 ਗ੍ਰਾਮ ਹੈਰੋਇਨ, ਥਾਣਾ ਹੈਬੋਵਾਲ ਦੀ ਪੁਲੀਸ ਨੇ ਤਰਸੇਮ ਹਸਪਤਾਲ ਚੌਂਕ ਤੋਂ ਗੌਰਵ ਨੂੰ 4 ਗ੍ਰਾਮ ਹੈਰੋਇਨ, ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ਮਨਜੀਤ ਨਗਰ ਕੋਲੋਂ ਰਕੇਸ਼ ਕੁਮਾਰ ਨੂੰ 8 ਗ੍ਰਾਮ ਹੈਰੋਇਨ ਸਣੇ ਅਤੇ ਥਾਣਾ ਡਿਵੀਜ਼ਨ ਨੰਬਰ-5 ਦੀ ਪੁਲੀਸ ਨੇ ਬੇਆਬਾਦ ਰੇਲਵੇ ਕਲੋਨੀ ਪਾਸੋਂ ਪ੍ਰਗਟ ਸਿੰਘ ਨੂੰ 6 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ।

Advertisement