ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Punjab News: ਸ਼ੰਭੂ ਸਰਹੱਦ ਨੇੜੇ Internet ਮੁਅੱਤਲ, ਪਟਿਆਲਾ ਤੇ ਸੰਗਰੂਰ ਜ਼ਿਲ੍ਹਿਆਂ ’ਚ ਭਾਰੀ ਪੁਲੀਸ ਫੋਰਸ ਤਾਇਨਾਤ

Internet suspended, heavy police force on standby near Shambhu border
Advertisement

ਦੰਗਾ ਕੰਟਰੋਲ ਵਾਹਨ, ਐਂਬੂਲੈਂਸ, ਟੋਇੰਗ ਹੁੱਕਾਂ ਵਾਲੇ ਟਰੈਕਟਰ ਵੀ ਕੀਤੇ ਗਏ ਹਨ ਤਾਇਨਾਤ; ਸੰਗਰੂਰ ਨੇੜੇ ਲੱਡਾ ਕੋਠੀ ਵਿਖੇ ਕਈ ਜ਼ਿਲ੍ਹਿਆਂ ਦੀ ਪੁਲੀਸ ਫੋਰਸ ਇਕੱਠੀ ਹੋਈ

ਟ੍ਰਿਬਿਊਨ ਨਿਊਜ਼ ਸਰਵਿਸ

Advertisement

ਪਟਿਆਲਾ, 19 ਮਾਰਚ

Punjab News: ਸ਼ੰਭੂ ਸਰਹੱਦ ਦੇ ਆਲੇ-ਦੁਆਲੇ ਦੇ ਕਈ ਇਲਾਕਿਆਂ ਵਿੱਚ ਇੰਟਰਨੈੱਟ ਸੇਵਾ ਮੁਅੱਤਲ ਕਰ ਦਿੱਤੀ ਗਈ ਹੈ ਅਤੇ ਨੇੜਲੇ ਪਿੰਡਾਂ ਵਿੱਚ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਸ਼ੰਭੂ ਵਿੱਚ ਰਹਿਣ ਦੀ ਹਦਾਇਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਐਂਬੂਲੈਂਸਾਂ ਅਤੇ ਇੱਥੋਂ ਤੱਕ ਕਿ ਦੰਗਾ ਕੰਟਰੋਲ ਵਾਹਨ ਵੀ ਇਲਾਕੇ ਵਿੱਚ ਤਾਇਨਾਤ ਕੀਤੇ ਗਏ ਹਨ।

ਇੱਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਅਗਲੇ ਹੁਕਮਾਂ ਦੀ ਉਡੀਕ ਕੀਤੀ ਜਾ ਰਹੀ ਹੈ। ਐਸਪੀ-ਪੱਧਰ ਦੇ ਅਧਿਕਾਰੀ ਕਿਹਾ, “ਸਾਨੂੰ ਖਾਸ ਥਾਵਾਂ 'ਤੇ ਰਿਪੋਰਟ ਕਰਨ ਲਈ ਕਿਹਾ ਗਿਆ ਸੀ ਅਤੇ ਅਸੀਂ ਹੋਰ ਨਿਰਦੇਸ਼ਾਂ ਦੀ ਉਡੀਕ ਕਰ ਰਹੇ ਹਾਂ। ਸਾਨੂੰ ਇਹ ਵੀ ਸਪੱਸ਼ਟ ਨਹੀਂ ਹੈ ਕਿ ਕੀ ਸਾਨੂੰ ਮੁਜ਼ਾਹਰਾਕਾਰੀਆਂ ਨੂੰ ਖਿੰਡਾਉਣ ਲਈ ਤਾਇਨਾਤ ਕੀਤਾ ਗਿਆ ਹੈ, ਜਾਂ ਹੋਰ ਕਿਸੇ ਕਾਰਨ।”

ਟੋਇੰਗ ਹੁੱਕਾਂ ਵਾਲੇ ਟਰੈਕਟਰ ਸ਼ੰਭੂ ਵਿਖੇ ਪੁਲੀਸ ਚੌਕੀ ਦੇ ਨੇੜੇ ਤਾਇਨਾਤ ਕੀਤੇ ਗਏ ਹਨ। ਇਸ ਦੌਰਾਨ ਜਿਹੜੇ ਕਿਸਾਨ ਕੇਂਦਰ ਨਾਲ ਗੱਲਬਾਤ ਲਈ ਚੰਡੀਗੜ੍ਹ ਗਏ ਵਫ਼ਦ ਦਾ ਹਿੱਸਾ ਨਹੀਂ ਸਨ, ਇਲਾਕੇ ਵਿੱਚ ਇਕੱਠੇ ਹੋ ਰਹੇ ਹਨ।

ਸ਼ੰਭੂ ਤੋਂ 15 ਕਿਲੋਮੀਟਰ ਦੂਰ ਬਨੂੜ ਦੇ ਨੇੜੇ ਵਾਧੂ ਬਲਾਂ ਨੂੰ ਵੀ ਚੌਕਸ ਰਹਿਣ ਲਈ ਕਿਹਾ ਗਿਆ ਹੈ। ਬਨੂੜ ਦੇ ਨੇੜੇ ਪੁਲੀਸ ਵੱਲੋਂ ਵਾਹਨਾਂ ਨੂੰ ਰੋਕਿਆ ਜਾ ਰਿਹਾ ਹੈ ਅਤੇ ਯਾਤਰੀਆਂ ਤੋਂ ਪੁੱਛਿਆ ਜਾ ਰਿਹਾ ਹੈ ਕਿ ਉਹ ਕਿੱਥੇ ਜਾ ਰਹੇ ਹਨ।

ਕਿਸਾਨ ਆਗੂ ਨੇ ਖਨੌਰੀ ਮੋਰਚੇ ਨੂੰ ਖਦੇੜਨ ਦਾ ਜਤਾਇਆ ਖਦਸ਼ਾ

ਗੁਰਦੀਪ ਸਿੰਘ ਲਾਲੀ

ਸੰਗਰੂਰ: ਸੰਗਰੂਰ ਨੇੜਲੇ ਪੁਲੀਸ ਟਰੇਨਿੰਗ ਸੈਂਟਰ ਲੱਡਾ ਕੋਠੀ ਵਿਖੇ ਕਈ ਜ਼ਿਲ੍ਹਿਆਂ ਦੀ ਇਕੱਠੀ ਹੋਈ ਪੁਲੀਸ ਫੋਰਸ ਕਾਰਨ ਕਿਸੇ ਵੱਡੇ ਐਕਸ਼ਨ ਦੀ ਤਿਆਰੀ ਜਾਪ ਰਹੀ ਹੈ। ਜਿੱਥੇ ਅੱਜ ਚੰਡੀਗੜ੍ਹ ਵਿਖੇ ਕੇਂਦਰੀ ਮੰਤਰੀਆਂ ਤੇ ਕਿਸਾਨ ਆਗੂਆਂ ਵਿਚਕਾਰ ਮੀਟਿੰਗ ਹੋ ਰਹੀ ਹੈ, ਉੱਥੇ ਕਿਸਾਨ ਆਗੂਆਂ ਨੇ ਸ਼ੰਭੂ ਅਤੇ ਖਨੌਰੀ ਮੋਰਚਿਆਂ ਨੂੰ ਪੁਲੀਸ ਦੀ ਤਾਕਤ ਨਾਲ ਖਦੇੜਨ ਦਾ ਖ਼ਦਸ਼ਾ ਜਤਾਇਆ ਹੈ।

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਸੋਸ਼ਲ ਮੀਡੀਆ ਵੀਡੀਓ ਜਾਰੀ ਕਰ ਕੇ ਮਾਲਵੇ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਖਨੌਰੀ ਮੋਰਚੇ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਪੁੱਜਣ ਕਿਉਂਕਿ ਉਹ ਜਿੱਤੀ ਬਾਜ਼ੀ ਹਾਰਨਾ ਨਹੀਂ ਚਾਹੁੰਦੇ। ਉਨ੍ਹਾਂ ਦੱਸਿਆ ਕਿ ਲੱਡਾ ਕੋਠੀ ਵਿਖੇ ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਤੇ ਬਠਿੰਡਾ ਜ਼ਿਲ੍ਹਿਆਂ ਦੀ ਪੁਲੀਸ ਫੋਰਸ ਇਕੱਠੀ ਕੀਤੀ ਗਈ ਹੈ ਅਤੇ ਕਿਸੇ ਵੀ ਸਮੇਂ ਸ਼ੰਭੂ ਅਤੇ ਖਨੌਰੀ ਮੋਰਚਿਆਂ ਨੂੰ ਖਦੇੜਨ ਲਈ ਹਮਲਾ ਹੋ ਸਕਦਾ ਹੈ।

ਉਧਰ ਵੱਡੀ ਤਾਦਾਦ ’ਚ ਲੱਡਾ ਕੋਠੀ ਵਿਖੇ ਪੁਲੀਸ ਦੀ ਨਫਰੀ ਵੇਖ ਲੋਕਾਂ ’ਚ ਤਰਾਂ ਤਰਾਂ ਦੇ ਚਰਚੇ ਚੱਲ ਰਹੇ ਹਨ। ਲੋਕਾਂ ’ਚ ਇਹ ਚਰਚਾ ਹੈ ਕਿ ਪੁਲੀਸ ਕਿਸੇ ਵੱਡੇ ਐਕਸ਼ਨ ਦੀ ਤਿਆਰੀ ਵਿਚ ਹੈ।

Advertisement
Show comments