Punjab News ਢਾਬੀ ਗੁੱਜਰਾਂ ਬਾਰਡਰ ’ਤੇ ਕਿਸਾਨਾਂ ਦੇ 121 ਮੈਂਬਰੀ ਜਥੇ ਵੱਲੋਂ ਮਰਨ ਵਰਤ ਖ਼ਤਮ
ਕਿਸਾਨਾਂ ਨੇ ਜੂਸ ਪੀ ਕੇ ਮਰਨ ਵਰਤ ਖੋਲ੍ਹਿਆ
Advertisement
ਸਰਬਜੀਤ ਸਿੰਘ ਭੰਗੂ/ਗੁਰਨਾਮ ਸਿੰਘ ਚੌਹਾਨ
ਪਟਿਆਲਾ/ਪਾਤੜਾਂ, 19 ਜਨਵਰੀ
Advertisement
ਕਿਸਾਨੀ ਮੰਗਾਂ ਦੀ ਪੂਰਤੀ ਲਈ ਢਾਬੀ ਗੁੱਜਰਾਂ ਬਾਰਡਰ ’ਤੇ ਪਿਛਲੇ ਦਿਨੀਂ ਮਰਨ ਵਰਤ ਰੱਖਣ ਵਾਲੇ ਕਿਸਾਨਾਂ ਦੇ 121 ਮੈਂਬਰ ਜਥੇ ਨੇ ਅੱਜ ਆਪਣਾ ਮਰਨ ਵਰਤ ਖੋਲ੍ਹ ਦਿੱਤਾ ਹੈ। ਲਖਵਿੰਦਰ ਸਿੰਘ ਔਲਖ ਸਮੇਤ ਕੁਝ ਹੋਰ ਕਿਸਾਨ ਆਗੂਆਂ ਨੇ ਇਨ੍ਹਾਂ ਕਿਸਾਨਾਂ ਨੂੰ ਜੂਸ ਪਿਆ ਕੇ ਇਨ੍ਹਾਂ ਦਾ ਮਰਨ ਵਰਤ ਖਤਮ ਕਰਵਾਇਆ। ਪੰਜਾਬ ਦੇ 111 ਕਿਸਾਨਾਂ ਦਾ ਮਰਨ ਵਰਤ ਅੱਜ ਪੰਜਵੇਂ ਦਿਨ ਵਿੱਚ ਦਾਖ਼ਲ ਹੋ ਚੁੱਕਾ ਸੀ ਜਦਕਿ ਹਰਿਆਣਾ ਤੋਂ ਆ ਕੇ ਇੱਥੇ ਮਰਨ ਵਰਤ ਰੱਖਣ ਵਾਲੇ 10 ਕਿਸਾਨਾਂ ਦਾ ਮਰਨ ਵਰਤ ਤੀਜੇ ਦਿਨ ਵਿੱਚ ਸੀ, ਪਰ ਕੇਂਦਰ ਸਰਕਾਰ ਵੱਲੋਂ 14 ਫਰਵਰੀ ਲਈ ਗੱਲਬਾਤ ਦਾ ਸੱਦਾ ਮਿਲਣ ਤੋਂ ਬਾਅਦ ਦੋਵਾਂ ਫੋਰਮਾਂ ਦੀ ਲੀਡਰਸ਼ਿਪ ਵੱਲੋਂ ਕੀਤੇ ਗਏ ਫੈਸਲੇ ਤਹਿਤ ਇਨ੍ਹਾਂ ਸਮੂਹ 121 ਕਿਸਾਨਾਂ ਵੱਲੋਂ ਅੱਜ ਆਪਣਾ ਮਰਨ ਵਰਤ ਤੋੜ ਦਿੱਤਾ ਗਿਆ ਹੈ।
Advertisement