ਪਟਿਆਲਾ: ਤਿੰਨ ਹੋਰ ਰਾਜਾਂ ਲਈ ਰਵਾਨਾ ਹੋਈ ਸ਼ੁਭਕਰਨ ਕਲਸ਼ ਯਾਤਰਾ
ਸਰਬਜੀਤ ਸਿੰਘ ਭੰਗੂ ਪਟਿਆਲਾ, 2 ਅਪਰੈਲ ਦਿੱਲੀ ਕੂਚ ਦੇ ਬੈਨਰ ਹੇਠ ਇਥੇ ਸ਼ੰਭੂ ਬਾਰਡਰ ’ਤੇ ਜਾਰੀ ਕਿਸਾਨ ਮੋਰਚੇ ਦੌਰਾਨ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੀ ਕਲਸ਼ ਯਾਤਰਾ ਤਿੰਨ ਹੋਰ ਰਾਜਾਂ ਲਈ ਰਵਾਨਾ ਕਰ ਦਿੱਤੀ ਗਈ। ਇਸ ਨੂੰ ਕਿਸਾਨ ਨੇਤਾ ਸਰਵਣ ਸਿੰਘ...
Advertisement
ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਅਪਰੈਲ
Advertisement
ਦਿੱਲੀ ਕੂਚ ਦੇ ਬੈਨਰ ਹੇਠ ਇਥੇ ਸ਼ੰਭੂ ਬਾਰਡਰ ’ਤੇ ਜਾਰੀ ਕਿਸਾਨ ਮੋਰਚੇ ਦੌਰਾਨ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੀ ਕਲਸ਼ ਯਾਤਰਾ ਤਿੰਨ ਹੋਰ ਰਾਜਾਂ ਲਈ ਰਵਾਨਾ ਕਰ ਦਿੱਤੀ ਗਈ। ਇਸ ਨੂੰ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਅਤੇ ਹੋਰ ਆਗੂਆਂ ਨੇ ਰਵਾਨਾ ਕੀਤਾ, ਜਿਸ ਤੋਂ ਪਹਿਲਾਂ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ। ਇਸ ਤੋਂ ਪਹਿਲਾਂ 16 ਦਿਨਾਂ ਤੱਕ ਯਾਤਰਾ ਹਰਿਆਣਾ ਦੇ ਵੱਖ-ਵੱਖ ਪਿੰਡਾਂ ਵਿੱਚੋਂ ਦੀ ਹੁੰਦੀ ਹੋਈ 31 ਮਾਰਚ ਨੂੰ ਅੰਬਾਲਾ ਨੇੜੇ ਸਥਿਤ ਮੌੜਾ ਮੰਡੀ ਵਿਖੇ ਕੀਤੇ ਗਏ ਵਿਸ਼ਾਲ ਸ਼ਰਧਾਂਜਲੀ ਸਮਾਰੋ ਦੌਰਾਨ ਸੰਪਨ ਹੋਈ ਸੀ।
Advertisement