ਪਟਿਆਲਾ: ਇਕ ਹੋਰ ਪ੍ਰਦਰਸ਼ਨਕਾਰੀ ਕਿਸਾਨ ਦੀ ਮੌਤ, ਗਿਣਤੀ 7 ਤੱਕ ਪੁੱਜੀ
ਹਰਜੀਤ ਸਿੰਘ ਖਨੌਰੀ, 11 ਮਾਰਚ ਖਨੌਰੀ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ। ਕਿਸਾਨ ਬਲਦੇਵ ਸਿੰਘ ਪਿੰਡ ਕਾਂਗਥਲਾ ਜ਼ਿਲ੍ਹਾ ਪਟਿਆਲਾ ਦਾ ਵਸਨੀਕ ਸੀ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦਾ ਸਰਗਰਮ ਮੈਂਬਰ ਸੀ। ਕੱਲ੍ਹ...
Advertisement
ਹਰਜੀਤ ਸਿੰਘ
ਖਨੌਰੀ, 11 ਮਾਰਚ
Advertisement
ਖਨੌਰੀ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ। ਕਿਸਾਨ ਬਲਦੇਵ ਸਿੰਘ ਪਿੰਡ ਕਾਂਗਥਲਾ ਜ਼ਿਲ੍ਹਾ ਪਟਿਆਲਾ ਦਾ ਵਸਨੀਕ ਸੀ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦਾ ਸਰਗਰਮ ਮੈਂਬਰ ਸੀ। ਕੱਲ੍ਹ ਉਸ ਨੂੰ ਸਾਹ ਲੈਣ ਚ ਤਕਲੀਫ ਹੋਈ, ਜਿਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਵਾਇਆ ਗਿਆ। ਅੱਜ ਸਵੇਰੇ ਉਹ ਦਮ ਤੋੜ ਗਿਆ। ਪਿੰਡ ਕਾਂਗ ਥਲਾ ਦਾ ਇਹ ਦੂਜਾ ਕਿਸਾਨ ਹੈ, ਜੋ ਖਨੌਰੀ ਬਾਰਡਰ ’ਤੇ ਕਿਸਾਨ ਅੰਦੋਲਨ ਦੌਰਾਨ ਆਪਣੀ ਜ਼ਿੰਦਗੀ ਲੇਖੇ ਲਾ ਗਿਆ। ਹੁਣ ਤੱਕ ਕੁੱਲ 7 ਕਿਸਾਨਾਂ ਦੀ ਜਾਨ ਜਾ ਚੁੱਕੀ ਹੈ।
Advertisement