ਸ਼ੰਭੂ ਬੈਰੀਅਰ ’ਤੇ ਧਰਨੇ ’ਚ ਸ਼ਾਮਲ ਹੋਣ ਜਾ ਰਹੇ ਕਿਸਾਨ ਦੀ ਸੜਕ ਹਾਦਸੇ ’ਚ ਮੌਤ
ਚੰਡੀਗੜ੍ਹ, 24 ਫਰਵਰੀ ਰਾਜਪੁਰਾ ’ਚੋਂ ਲੰਘਦੇ ਅੰਮ੍ਰਿਤਸਰ-ਦਿੱਲੀ ਕੌਮੀ ਹਾਈਵੇਅ ’ਤੇ ਅੱਜ ਪਿੰਡ ਪੜਾਓ ਵਿਖੇ ਸ਼ੰਭੂ ਸਰਹੱਦ ’ਤੇ ਧਰਨੇ ਵਿਚ ਸ਼ਾਮਲ ਹੋਣ ਜਾ ਰਹੇ 33 ਸਾਲਾ ਕਿਸਾਨ ਗੁਰਜੰਟ ਸਿੰਘ ਦੀ ਹਾਦਸੇ ਵਿਚ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਗੁਰਜੰਟ ਸਿੰਘ...
Advertisement
ਚੰਡੀਗੜ੍ਹ, 24 ਫਰਵਰੀ
ਰਾਜਪੁਰਾ ’ਚੋਂ ਲੰਘਦੇ ਅੰਮ੍ਰਿਤਸਰ-ਦਿੱਲੀ ਕੌਮੀ ਹਾਈਵੇਅ ’ਤੇ ਅੱਜ ਪਿੰਡ ਪੜਾਓ ਵਿਖੇ ਸ਼ੰਭੂ ਸਰਹੱਦ ’ਤੇ ਧਰਨੇ ਵਿਚ ਸ਼ਾਮਲ ਹੋਣ ਜਾ ਰਹੇ 33 ਸਾਲਾ ਕਿਸਾਨ ਗੁਰਜੰਟ ਸਿੰਘ ਦੀ ਹਾਦਸੇ ਵਿਚ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਗੁਰਜੰਟ ਸਿੰਘ ਆਪਣੇ ਸਾਥੀਆਂ ਸਮੇਤ ਟਰਾਲੀ ਵਿਚ ਸਵਾਰ ਹੋ ਕੇ ਸ਼ੰਭੂ ਸਰਹੱਦ ’ਤੇ ਧਰਨੇ ਵਿਚ ਸ਼ਾਮਲ ਹੋਣ ਲਈ ਜਾ ਰਿਹਾ ਸੀ, ਜਦੋਂ ਟਰੈਕਟਰ ਰਾਜਪੁਰਾ ਨੇੜਲੇ ਪਿੰਡ ਪੜਾਓ ਨੇੜੇ ਪੁੱਜਾ ਤਾਂ ਪਿੱਛੋਂ ਆ ਰਹੇ ਭਾਰੀ ਵਾਹਨ ਨੇ ਟਰੈਕਟਰ ਟਰਾਲੀ ਨੂੰ ਫੇਟ ਮਾਰ ਦਿੱਤੀ, ਜਿਸ ਕਾਰਨ ਗੁਰਜੰਟ ਸਿੰਘ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਲਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕਿਸਾਨ ਪ੍ਰਦਰਸ਼ਨਾਂ ਵਿੱਚ ਇਹ 6ਵੇਂ ਕਿਸਾਨ ਦੀ ਮੌਤ ਹੈ।
Advertisement
Advertisement